ਹਰਿਆਣਾ ਦੇ ਮੁੱਖ ਮੰਤਰੀ ਨੂਰਮਹਿਲ ਪੁੱਜੇ
ਜਲੰਧਰ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂਰਮਹਿਲ ਵਿਖੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਏ ਗੁਰੂ ਪੂਰਨਿਮਾ ਮਹਾਉਤਸਵ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਵਿਧਾਇਕ ਸਰਬਜੀਤ ਮੱਕੜ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ। ਸ੍ਰੀ ਸੈਣੀ ਬਾਅਦ ਦੁਪਹਿਰ 12.30 ਵਜੇ ਬਾਬਾ ਮੋਹਨ ਦਾਸ ਆਸ਼ਰਮ ਵੀ ਗਏ।
ਇਸ ਤੋਂ ਬਾਅਦ ਉਹ ਡੇਰਾ ਸੱਚਖੰਡ ਬੱਲਾਂ ਪਹੁੰਚੇ। ਸ੍ਰੀ ਸੈਣੀ ਨੇ ਸਾਰਿਆਂ ਨੂੰ ਗੁਰੂ ਪੂਰਨਿਮਾ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ,‘ਜਦੋਂ ਉਹ ਕੋਈ ਵੀ ਤਿਉਹਾਰ ਮਨਾਉਂਦੇ ਹਨ ਤਾਂ ਸਾਨੂੰ ਕੁਝ ਸੰਕਲਪ ਵੀ ਲੈਣੇ ਚਾਹੀਦੇ ਹਨ। ਗੁਰੂ ਮਹਾਰਾਜ ਨੇ ਸਾਨੂੰ ਇਹ ਸੰਕਲਪ ਵਰਦਾਨ ਵਜੋਂ ਦਿੱਤੇ ਹਨ ਕਿ ਸਮਾਜ ਵਿੱਚ ਹਰ ਵਿਅਕਤੀ ਖੁਸ਼ ਰਹੇ।’ ਉਨ੍ਹ?ਵਾਂ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਤਿਉਹਾਰ ’ਤੇ ਸਾਰਿਆਂ ਨੂੰ ਇੱਕ ਪੌਦਾ ਜ਼ਰੂਰ ਲਗਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਜੰਗਲਾਂ ਦੀ ਕਟਾਈ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਉਨ੍ਹਾਂ ਕਿਹਾ,‘ਜਲੰਧਰ ਵਿੱਚ ਬਹੁਤ ਗਰਮੀ ਹੈ। ਹਰ ਕਮਰੇ ਵਿੱਚ ਏਸੀ ਲਗਾਉਣਾ ਪੈ ਰਿਹਾ ਹੈ। ਜੇ ਜਲੰਧਰ ਤੋਂ 200 ਕਿਲੋਮੀਟਰ ਦੂਰ ਜਾਇਆ ਜਾਵੇ ਤਾਂ ਉੱਥੇ ਇੰਨੇ ਰੁੱਖ ਹਨ ਕਿ ਏਸੀ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਸਮੇਂ ਤੋਂ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ ਹਨ। ਸਾਨੂੰ ਉਨ੍ਹਾਂ ਵੱਲੋਂ ਦਿਖਾਏ ਗਏ ਰਸਤੇ ’ਤੇ ਅੱਗੇ ਵਧਣਾ ਚਾਹੀਦਾ ਹੈ।’ ਉਨ੍ਹਾਂ ਪਵਿੱਤਰ ਤਿਉਹਾਰ ’ਤੇ ਸਾਰਿਆਂ ਨੂੰ ਵਧਾਈ ਦਿੱਤੀ।
ਹਰਿਆਣਾ ਦੇ ਮੁੱਖ ਮੰਤਰੀ ਨੂਰਮਹਿਲ ਪੁੱਜੇ
CM Nayab Saini Joins Guru Purnima Celebrations at Nurmahal in Punjab