ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਸ਼ੌਕੀਨ ਭਾਰਤੀ ਗ੍ਰਿਫ਼ਤਾਰ

Indian Man Arrested for Drunk Driving in Vancouver

0
155

ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਸ਼ੌਕੀਨ ਭਾਰਤੀ ਗ੍ਰਿਫ਼ਤਾਰ
ਵੈਨਕੂਵਰ : ਵੈਨਕੂਵਰ ਪੁਲੀਸ ਨੇ ਸ਼ਰਾਬ ਪੀ ਕੇ ਕਾਰ ਚਲਾਉਣ ਦੇ ਸ਼ੌਕੀਨ ਭਾਰਤੀ ਬਜ਼ੁਰਗ ਕੌਸ਼ਲ ਕਾਸ਼ੀਰਾਮ (58) ਨੂੰ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ। ਲੰਘੀ ਸ਼ਾਮ ਉਸ ਨੇ ਬਰੈਂਪਟਨ ’ਚੋਂ ਲੰਘਦੇ ਹਾਈਵੇਅ 50 ਦੇ ਕੋਲਰੇਨ ਡਰਾਈਵ ਚੌਕ ਪਾਰ ਕਰਦਿਆਂ ਤਿੰਨ ਹੋਰ ਕਾਰਾਂ ਨੂੰ ਟੱਕਰ ਮਾਰ ਕੇ ਚਾਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲੀਸ ਅਨੁਸਾਰ ਬੀਤੇ ਦਿਨ ਵਾਲੇ ਹਾਦਸੇ ਮੌਕੇ ਵੀ ਉਹ ਸ਼ਰਾਬੀ ਸੀ। ਇਸ ਤੋਂ ਪਹਿਲਾਂ ਵੀ ਉਹ ਸ਼ਰਾਬੀ ਹਾਲਤ ’ਚ ਚਾਰ ਹਾਦਸੇ ਕਰਕੇ ਮੌਕੇ ਤੋਂ ਭੱਜ ਚੁੱਕਾ ਸੀ ਪਰ ਇਸ ਵਾਰ ਪੁਲੀਸ ਦੇ ਕਾਬੂ ਆ ਗਿਆ। ਪਹਿਲੇ ਹਾਦਸਿਆਂ ਕਾਰਨ ਉਸ ’ਤੇ ਕਾਰ ਚਲਾਉਣ ਦੀ ਪਾਬੰਦੀ ਲੱਗੀ ਹੋਈ ਸੀ। ਪੁਲੀਸ ਅਨੁਸਾਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਸ ਨੂੰ ਡਰਾਈਵਿੰਗ ਨਾ ਕਰਨ ਦੀ ਸ਼ਰਤ ਲਾ ਕੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।

LEAVE A REPLY

Please enter your comment!
Please enter your name here