ਪੰਜਾਬ ਪੁਲੀਸ ’ਚ ਵੱਡਾ ਫੇਰਬਦਲ
8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ
ਡਾ. ਨਾਨਕ ਸਿੰਘ ਬਣੇ ਬਾਰਡਰ ਰੇਂਜ ਅੰਮ੍ਰਿਤਸਰ ਡੀ.ਆਈ.ਜੀ.
ਚੰਡੀਗੜ੍ਹ (ਰਾਜੇਸ਼ ਸੈਣੀ) ਪੰਜਾਬ ਦੇ ਪੁਲੀਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਆਈਪੀਐੱਸ ਅਧਿਕਾਰੀ ਨੀਲਾਂਬਰੀ ਜਗਦਲੇ ਨੂੰ ਡੀਆਈਆਰ ਕਾਉੂਂਟਰ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਕੁਲਦੀਪ ਸਿੰਘ ਚਾਹਿਲ ਨੂੰ ਡੀਆਈਜੀ ਤਕਨੀਕੀ ਸਰਵਿਸ ਪੰਜਾਬ ਦੇ ਨਾਲ ਡੀਈਜੀ ਪਟਿਆਲਾ ਰੇਂਜ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਰਾਜੇਸ਼ ਸੱਚਰ ਇਸ ਤੋਂ ਇਲਾਵਾ ਆਈਪੀਐਸ ਅਧਿਕਾਰੀ ਸਤਿੰਦਰ ਸਿੰਘ ਨੂੰ ਡੀਆਈਜੀ ਲੁਧਿਆਣਾ ਰੇਂਜ, ਡਾਕਟਰ ਨਾਨਕ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਗੁਰਮੀਤ ਸਿੰਘ ਚੌਹਾਨ ਨੂੰ ਡੀਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਲਾਇਆ ਗਿਆ ਹੈ। ਡਾ. ਨਾਨਕ ਸਿੰਘ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ
ਇਸੇ ਤਰ੍ਹਾਂ ਨਵੀਨ ਸੈਣੀ ਨੂੰ ਡੀਆਈਜੀ ਕਰਾਈਮ ਪੰਜਾਬ, ਧਰੁਵ ਦਹੀਆ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਡਾ. ਸੁਦਰਵਿਸ਼ੀ ਨੂੰ ਏਆਈਜੀ ਇੰਟਰਨਲ ਸਿਕਿਉਰਿਟੀ ਪੰਜਾਬ ਲਗਾਇਆ ਗਿਆ ਹੈ।
ਪੰਜਾਬ ਪੁਲੀਸ ’ਚ ਵੱਡਾ ਫੇਰਬਦਲ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ
Major Punjab Police Reshuffle: 8 IPS Officers Transferred