ਪ੍ਰਸਿੱਧ ਮਸ਼ਹੂਰ ਆਰਿਫ਼ ਲੋਹਾਰ ਨੇ ਵਰਜੀਨੀਆ ’ਚ ਕੀਲੇ ਪੰਜਾਬੀ ਸਰੋਤੇ

Arif Lohar Mesmerizes Punjabi Audience in Virginia; Sikhs of America Call for Peace

0
186

ਪ੍ਰਸਿੱਧ ਮਸ਼ਹੂਰ ਆਰਿਫ਼ ਲੋਹਾਰ ਨੇ ਵਰਜੀਨੀਆ ’ਚ ਕੀਲੇ ਪੰਜਾਬੀ ਸਰੋਤੇ
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਮੰਚ ਤੋਂ ਦਿੱਤਾ ਦੋਵਾਂ ਦੇਸ਼ਾਂ ’ਚ ਸ਼ਾਂਤੀ ਦਾ ਸੁਨੇਹਾ
ਵਾਸ਼ਿੰਗਟਨ : ਭਾਰਤ ਅਤੇ ਪਾਕਿਸਤਾਨ ਦੀ ਸਾਂਝ ਨੂੰ ਹੁਲਾ ਦਿੰਦਾ ਪ੍ਰੋਗਰਾਮ ਜੋ ਮੈਰੀਲੈਂਡ ਵਿਖੇ ਕਰਵਾਇਆ ਗਿਆ ਦੀਆਂ ਚਰਚਾਵਾਂ ਸਿਖਰਾਂ ’ਤੇ ਹਨ। ਮਨਾਸਸ ਦੀ ਜੌਰਜ ਮੇਸਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਚ ਦੋਵਾਂ ਪੰਜਾਬਾਂ ਦੇ ਭਾਈਚਾਰੇ ਵੱਲੋਂ ਪਾਕਿਸਤਾਨੀ ਗਾਇਕ ਤੇ ਜੁਗਨੀ ਕਿੰਗ ਵਜੋਂ ਮਸ਼ਹੂਰ ਆਰਿਫ਼ ਲੋਹਾਰ ਦਾ ਸ਼ੋਅ ਕਰਵਾਇਆ ਗਿਆ। ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ’ਚ ਸਰੋਤੇ ਆਰਿਫ਼ ਲੋਹਾਰ ਨੂੰ ਸੁਣਨ ਲਈ ਪੁੱਜੇ।
ਇਸ ਮੌਕੇ ਉਨ੍ਹਾਂ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਆਪਣੀ ਜੋਸ਼ੀਲੀ ਅਤੇ ਸੁਰੀਲੀ ਗਾਇਕੀ ਨਾਲ ਲੋਹਾ ਮਨਵਾਇਆ। ਸ਼ੋਅ ਦਾ ਆਨੰਦ ਮਾਨਣ ਲਈ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸਿੱਖਸ ਆਫ ਅਮਰੀਕਾ ਦੀ ਟੀਮ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਈ।
ਇਸ ਮੌਕੇ ਮੈਰੀਲੈਂਡ ਦੇ ਗਵਰਨਰ ਵੈੱਸ ਮੋਰ ਨੇ ਆਰਿਫ਼ ਲੋਹਾਰ ਲਈ ਇਕ ਸਾਈਟੇਸ਼ਨ ਭੇਜੀ ਜੋ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਪੜ੍ਹ ਕੇ ਸੁਣਾਈ ਅਤੇ ਪ੍ਰੀਤ ਟੱਕਰ ਵੱਲੋਂ ਆਰਿਫ ਲੋਹਾਰ ਨੂੰ ਭੇਟ ਕੀਤੀ ਗਈ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵਾਂ ਪੰਜਾਬਾਂ ਦੇ ਲੋਕ ਆਪਸ ਵਿਚ ਪਿਆਰ ਕਰਦੇ ਹਨ, ਇਸ ਲਈ ਦੋਵਾਂ ਦੇਸ਼ਾਂ ਵਿਚ ਸ਼ਾਂਤੀ ਦਾ ਸਥਾਪਿਤ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਆਰਿਫ਼ ਲੋਹਾਰ ਨੇ ਵੀ ਦੋਵਾਂ ਮੁਲਕਾਂ ’ਚ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਨਵੇਂ ਯੁੱਗ ਦੀ ਸ਼ੁਰੂਆਤ ਦੀ ਦੁਆ ਕੀਤੀ ।

LEAVE A REPLY

Please enter your comment!
Please enter your name here