ਪਾਕਿਸਤਾਨ ’ਚ ਬੱਸ ਖੱਡ ’ਚ ਡਿੱਗਣ ਕਾਰਨ ਛੇ ਦੀ ਮੌਤ

Pakistan: 6 Killed, 27 Injured After Bus Plunges into Ravine Near Chakri

0
20

ਪਾਕਿਸਤਾਨ ’ਚ ਬੱਸ ਖੱਡ ’ਚ ਡਿੱਗਣ ਕਾਰਨ ਛੇ ਦੀ ਮੌਤ
ਇਸਲਾਮਾਬਾਦ : ਬੀਤੇ ਦਿਨੀਂ ਪਾਕਿਸਤਾਨ ਦੇ ਚੱਕਰੀ ਇੰਟਰਚੇਂਜ ਨੇੜੇ ਇੱਕ ਮੁਲਤਾਨ ਜਾ ਰਹੀ ਯਾਤਰੀ ਬੱਸ ਪਲਟ ਕੇ ਖੱਡ ਵਿੱਚ ਡਿੱਗਣ ਕਾਰਨ ਚਾਰ ਔਰਤਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ।
ਡਾਨ ਨਿਊਜ਼ ਨੇ ਨੈਸ਼ਨਲ ਹਾਈਵੇਜ਼ ਐਂਡ ਮੋਟਰਵੇਅ ਪੁਲੀਸ ਅਤੇ ਰੈਸਕਿਊ 1122 ਦੇ ਹਵਾਲੇ ਨਾਲ ਦੱਸਿਆ ਕਿ ਹਾਜੀ ਅਬਦੁਲ ਸੱਤਾਰ ਕੰਪਨੀ ਦੁਆਰਾ ਚਲਾਈ ਜਾ ਰਹੀ ਇਕ ਬੱਸ ਰਾਵਲਪਿੰਡੀ ਤੋਂ ਮੁਲਤਾਨ ਜਾ ਰਹੀ ਸੀ, ਜਿਸ ਵਿੱਚ 41 ਯਾਤਰੀ ਸਵਾਰ ਸਨ। ਐਤਵਾਰ ਨੂੰ ਦੁਪਹਿਰ 12:30 ਵਜੇ ਦੇ ਕਰੀਬ ਚੱਕਰੀ ਇੰਟਰਚੇਂਜ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਵਾਹਨ ਸੜਕ ਤੋਂ ਉਤਰ ਗਿਆ ਅਤੇ ਇੱਕ ਖੱਡ ਵਿੱਚ ਜਾ ਡਿੱਗਿਆ। ਹਾਦਸੇ ਵਿਚ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਸੜਕ ਤਿਲਕਣੀ ਸੀ ਅਤੇ ਖਤਰਨਾਕ ਹਾਲਾਤਾਂ ਦੇ ਬਾਵਜੂਦ ਡਰਾਈਵਰ ਦੀ ਲਾਪਰਵਾਹੀ ਹਾਦਸੇ ਦਾ ਮੁੱਖ ਕਾਰਨ ਬਣੀ। ਇਸ ਦੌਰਨ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਪਰ ਉਸ ’ਤੇ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here