ਭਾਰਤ ਤੋਂ 1 ਲੱਖ ਹੁਨਰਮੰਦ ਕਾਮੇ ਮੰਗਵਾਏਗਾ ਰੂਸ

ਭਾਰਤ ਤੋਂ 1 ਲੱਖ ਹੁਨਰਮੰਦ ਕਾਮੇ ਮੰਗਵਾਏਗਾ ਰੂਸ
ਮਾਸਕੋ : ਇੱਥੇ ਕਾਰੋਬਾਰੀ ਆਗੂ ਆਂਦਰੇ ਬੇਸਦਿਨ ਨੇ ਕਿਹਾ ਹੈ ਕਿ ਰੂਸ ਦੇ ਸਨਅਤੀ ਖੇਤਰਾਂ ਵਿੱਚ ਲੇਬਰ ਦੀ ਭਾਰੀ ਘਾਟ ਨਾਲ ਨਜਿੱਠਣ ਲਈ ਮੁਲਕ ਵੱਲੋਂ ਵਰ੍ਹੇ ਦੇ ਅਖੀਰ ਤੱਕ ਭਾਰਤ ਤੋਂ ਇੱਕ ਲੱਖ ਕੁਸ਼ਲ ਕਾਮੇ ਮੰਗਵਾਏ ਜਾਣਗੇ। ‘ਯੂਰਲ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ’ ਦੇ ਮੁਖੀ ਬੇਸਦਿਨ ਨੇ ਆਰਬੀਸੀ ਨਿਊਜ਼ ਏਜੰਸੀ ਨਾਲ ਗੱਲਬਾਤ ਮੌਕੇ ਦੱਸਿਆ, ‘ਜਿੱਥੋਂ ਤੱਕ ਮੈਂ ਜਾਣਦਾ ਹਾਂ, ਇਸ ਵਰ੍ਹੇ ਦੇ ਅਖੀਰ ਤੱਕ, ਭਾਰਤ ਤੋਂ ਇੱਕ ਲੱਖ ਹੁਨਰਮੰਦ ਰੂਸ ਆਉਣਗੇ।’ ਉਨ੍ਹਾਂ ਦੱਸਿਆ ਕਿ ਭਾਰਤੀਆਂ ਦੇ ਪਰਵਾਸ ਨਾਲ ਸਵਰਦਲੋਵਸਕ ਖਿੱਤੇ ਵਿੱਚ ਉੱਚ ਸਿੱਖਿਆ ਪ੍ਰਾਪਤ ਕਾਮਿਆਂ ਦੀ ਘਾਟ ਪੂਰੀ ਕਰਨ ’ਚ ਮਦਦ ਮਿਲੇਗੀ।