50 ਦਿਨਾਂ ’ਚ ਯੂਕਰੇਨ ਨਾਲ ਜੰਗ ਖ਼ਤਮ ਨਾ ਕਰਨ ’ਤੇ ਰੂਸ ਨੂੰ ਦੇਣੇ ਪੈਣਗੇ ਭਾਰੀ ਟੈਕਸ: ਟਰੰਪ

Trump Threatens Heavy Trade Tariffs on Russia Over Ukraine War

0
114

50 ਦਿਨਾਂ ’ਚ ਯੂਕਰੇਨ ਨਾਲ ਜੰਗ ਖ਼ਤਮ ਨਾ ਕਰਨ ’ਤੇ ਰੂਸ ਨੂੰ ਦੇਣੇ ਪੈਣਗੇ ਭਾਰੀ ਟੈਕਸ: ਟਰੰਪ
ਵਾਸ਼ਿੰਗਟਨ : ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਯੂਕਰੇਨ ਨਾਲ ਪੰਜਾਹ ਦਿਨਾਂ ਦੇ ਅੰਦਰ-ਅੰਦਰ ਜੰਗ ਬੰਦ ਕਰਨ ਲਈ ਕੋਈ ਸਮਝੌਤਾ ਨਾ ਕੀਤਾ ਗਿਆ ਤਾਂ ਇਸ ਵੱਲੋਂ ਰੂਸ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਇਹ ਐਲਾਨ ਨਾਟੋ ਦੇ ਸਕੱਤਰ ਜਨਰਲ ਮਾਰਕ ਰੈੱਟ ਨਾਲ ਇੱਥੇ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ,‘ਜੇ 50 ਦਿਨਾਂ ਦੇ ਅੰਦਰ ਕੋਈ ਸਮਝੌਤਾ ਨਾ ਹੋਇਆ ਤਾਂ ਅਸੀਂ ਬਹੁਤ ਭਾਰੀ ਟੈਕਸ ਲਗਾਵਾਂਗੇ। ਉਨ੍ਹਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਟੈਕਸ ਕਿਵੇਂ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ,‘ਮੈਂ ਕਈ ਗੱਲਾਂ ਲਈ ਵਪਾਰ ਦੀ ਵਰਤੋਂ ਕਰਦਾ ਹਾਂ, ਪਰ ਜੰਗਬੰਦੀ ਲਈ ਇਸ ਦੀ ਵਰਤੋਂ ਕਾਫ਼ੀ ਅਹਿਮ ਹੈ।

LEAVE A REPLY

Please enter your comment!
Please enter your name here