ਇਜ਼ਰਾਈਲ ਵੱਲੋਂ ਦੱਖਣੀ ਸੀਰੀਆ ’ਚ ਫ਼ੌਜ ਦੇ ਟੈਕਾਂ ’ਤੇ ਹਮਲਾ

0
116

ਇਜ਼ਰਾਈਲ ਵੱਲੋਂ ਦੱਖਣੀ ਸੀਰੀਆ ’ਚ ਫ਼ੌਜ ਦੇ ਟੈਕਾਂ ’ਤੇ ਹਮਲਾ
ਸੀਰੀਆ”: ਇਜ਼ਰਾਇਲੀ ਫ਼ੌਜ ਨੇ ਦੱਖਣੀ ਸੀਰੀਆ ’ਚ ਮਿਲਟਰੀ ਟੈਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ। ਇਜ਼ਰਾਇਲੀ ਫ਼ੌਜ ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਹਮਲਾ ਉਸ ਜਗ?ਹਾ ’ਤੇ ਕੀਤਾ ਗਿਆ ਜਿੱਥੇ ਸੀਰੀਆ ਦੇ ਸਰਕਾਰੀ ਬਲਾਂ ਅਤੇ ਬੇਦੌਇਨ ਕਬੀਲਿਆਂ ਦੀਆਂ ਦਰੂਜ਼ ਮਿਲੀਸ਼ੀਆ ਨਾਲ ਝੜਪਾਂ ਜਾਰੀ ਹਨ।
ਸੀਰੀਆ ਦੇ ਸਵੀਡਾ ਸੂਬੇ ਵਿੱਚ ਸਥਾਨਕ ਮਿਲੀਸ਼ੀਆ ਤੇ ਕਬੀਲਿਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿੱਚ ਹੁਣ ਤੱਕ ਦਰਜਨਾਂ ਲੋਕ ਮਾਰੇ ਜਾ ਚੁੱਕੇ ਹਨ। ਸੋਮਵਾਰ ਨੂੰ ਸ਼ਾਂਤੀ ਬਹਾਲੀ ਲਈ ਭੇਜੇ ਗਏ ਸਰਕਾਰੀ ਸੁਰੱਖਿਆ ਬਲਾਂ ਦੀ ਸਥਾਨਕ ਹਥਿਆਰਬੰਦ ਬਲਾਂ ਨਾਲ ਝੜਪ ਹੋਈ ਸੀ।
ਸੀਰੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਹਿੰਸਾ ਵਿੱਚ ਹੁਣ ਤੱਕ 30 ਵੱਧ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਲਗਪਗ 100 ਜ਼ਖ਼ਮੀ ਹੋਏ ਹਨ। ਜਦਕਿ ਯੂਕੇ ਆਧਾਰਿਤ ਸੀਰਿਆਈ ਮਨੁੱਖੀ ਅਧਿਕਾਰ ਨਿਗਰਾਨ (ਐੱਸਓਐੱਚਆਰ) ਨੇ 99 ਤੋਂ ਵੱਧ ਮੌਤਾਂ ਦੀ ਗੱਲ ਦੀ ਆਖੀ ਹੈ, ਜਿਨ੍ਹਾਂ ਵਿੱਚ ਦੋ ਬੱਚੇ, ਦੋ ਔਰਤਾਂ ਅਤੇ ਸੁਰੱਖਿਆ ਬਲਾਂ ਦੇ 14 ਮੈਂਬਰ ਸ਼ਾਮਲ ਹਨ।

LEAVE A REPLY

Please enter your comment!
Please enter your name here