ਇਰਾਕ ਦੇ ਪੰਜ ਮੰਜ਼ਿਲਾ ਮੋਲ ਨੂੰ ਅੱਗ ਲੱਗਣ ਕਾਰਨ 60 ਮੌਤਾਂ

ਇਰਾਕ ਦੇ ਪੰਜ ਮੰਜ਼ਿਲਾ ਮੋਲ ਨੂੰ ਅੱਗ ਲੱਗਣ ਕਾਰਨ 60 ਮੌਤਾਂ
ਬਗ਼ਦਾਦ : ਹਾਲ ਹੀ ਇਰਾਕ ਦੇ ਸ਼ਹਿਰ ਅਲ-ਕੁਟ ਵਿਚ ਹਾਈਪਰਮਾਰਕੀਟ (ਮੌਲ) ਵਿਚ ਅੱਗ ਲੱਗਣ ਕਰਕੇ ਘੱਟੋ ਘੱਟ 60 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਹੋਈ ਹੈ। ਸੂਬੇ ਦੇ ਰਾਜਪਾਲ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਜਾਂਚ ਦੇ ਸ਼ੁਰੂਆਤੀ ਨਤੀਜੇ 48 ਘੰਟਿਆਂ ਦੇ ਅੰਦਰ ਸਾਰਿਆਂ ਦੇ ਸਾਹਮਣੇ ਰੱਖੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਸਰਕੁਲੇਟ ਵੀਡੀਓਜ਼ ਵਿਚ ਅਲ-ਕੁਟ ਵਿਚ ਪੰਜ ਮੰਜ਼ਿਲਾਂ ਇਮਾਰਤ ਅੱਗ ਦੀਆਂ ਲਪਟਾਂ ਵਿਚ ਘਿਰੀ ਨਜ਼ਰ ਆ ਰਹੀ ਹੈ ਜਦੋਂਕਿ ਅੱਗ ਬੁਝਾਊ ਦਸਤੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤੇ ਜਾ ਰਹੇ ਹਨ। ਰਿਪੋਰਟ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ।