ਵੈਨਕੂਵਰ ਜਾ ਰਹੇ ਜਹਾਜ਼ ਨੂੰ ਰਿਜਾਇਨਾ ਉਤਾਰਨਾ ਪਿਆ

0
49

ਵੈਨਕੂਵਰ ਜਾ ਰਹੇ ਜਹਾਜ਼ ਨੂੰ ਰਿਜਾਇਨਾ ਉਤਾਰਨਾ ਪਿਆ
ਵੈਨਕੂਵਰ :ਟਰਾਂਟੋਂ ਤੋਂ ਵੈਨਕੂਵਰ ਲਈ ਉਡਾਣ ਭਰਨ ਵਾਲੇ ਪੋਰਟਰ ਏਅਰਲਾਈਨ ਦੇ ਜਹਾਜ਼ ਅੰਦਰ ਧੂੰਆਂ ਫੈਲਣ ਕਰਕੇ ਉਸ ਨੂੰ ਹੰਗਾਮੀ ਹਾਲਤ ਵਿੱਚ ਰਿਜਾਇਨਾ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਐਂਬਰਾਇਰ-195 ਜੈੱਟ ਜਹਾਜ ਵਿੱਚ 95 ਯਾਤਰੀ ਤੇ ਅਮਲੇ ਦੇ 5 ਮੈਂਬਰ ਸਨ। ਉਡਾਣ ਭਰਨ ਤੋਂ ਕਰੀਬ ਦੋ ਘੰਟੇ ਬਾਦ 38 ਹਜ਼ਾਰ ਫੁੱਟ ਦੀ ਉਚਾਈ ’ਤੇ ਕੁੱਝ ਯਾਤਰੀਆਂ ਨੂੰ ਜਹਾਜ਼ ਅੰਦਰ ਧੂੰਆਂ ਮਹਿਸੂਸ ਹੋਇਆ। ਜਿਸ ਉਪਰੰਤ ਪਾਇਲਟ ਨੇ ਰਿਜਾਇਨਾ ਹਵਾਈ ਅੱਡੇ ਦੇ ਕੰਟਰੋਲ ਟਾਵਰ ਨਾਲ ਸੰਪਰਕ ਬਣਾ ਕੇ ਹੰਗਾਮੀ ਲੈਂਡਿੰਗ ਬਾਰੇ ਦੱਸਿਆ ਅਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਏਅਰਲਾਈਨ ਦੇ ਬੁਲਾਰੇ ਅਨੁਸਾਰ ਸਾਰੇ ਯਾਤਰੀਆਂ ਤੇ ਅਮਲੇ ਦੇ ਮੈਂਬਰਾਂ ਨੂੰ ਹੋਟਲ ਵਿੱਚ ਠਹਿਰਾਇਆ ਗਿਆ ਤੇ ਬੁੱਧਵਾਰ ਬਾਅਦ ਦੁਪਹਿਰ ਇੱਕ ਹੋਰ ਜਹਾਜ ਰਾਹੀਂ ਉਨ੍ਹਾਂ ਨੂੰ ਵੈਨਕੂਵਰ ਲਈ ਰਵਾਨਾ ਕੀਤਾ ਗਿਆ। ਹੁਣ ਤੱਕ ਧੂੰਆ ਨਿੱਕਲਣ ਦੇ ਸਹੀ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ ਪਰ ਏਅਰਲਾਈਨ ਵੱਲੋਂ ਪਾਇਲਟ ਦੀ ਮੁਸਤੈਦੀ ਲਈ ਸ਼ਲਾਘਾ ਕੀਤੀ ਗਈ ਹੈ।

LEAVE A REPLY

Please enter your comment!
Please enter your name here