ਪਾਕਿਸਤਾਨ ਵਿਖੇ ਕੇਪੀਕੇ ਵਿਧਾਨ ਸਭਾ ਲਈ ਸਿੱਖ ਆਗੂ ਦੀ ਚੋਣ

Amazing tv / Sikh Leader Gurpal Singh Elected Unopposed to Khyber Pakhtunkh

0
120

ਪਾਕਿਸਤਾਨ ਵਿਖੇ ਕੇਪੀਕੇ ਵਿਧਾਨ ਸਭਾ ਲਈ ਸਿੱਖ ਆਗੂ ਦੀ ਚੋਣ
ਪੇਸ਼ਾਵਰ “: ਸੂਬਾਈ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਨੂੰ ਅਲਾਟ ਕੀਤੀ ਗਈ ਘੱਟ ਗਿਣਤੀ ਸੀਟ ’ਤੇ ਇੱਕ ਸਿੱਖ ਧਾਰਮਿਕ ਆਗੂ ਪਾਕਿਸਤਾਨ ਦੀ ਖੈਬਰ-ਪਖਤੂਨਖਵਾ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਹੈ। ਜੇਯੂਆਈ-ਐੱਫ ਦੇ ਨਾਮਜ਼ਦ ਗੁਰਪਾਲ ਸਿੰਘ ਨੂੰ ਘੱਟ ਗਿਣਤੀਆਂ ਲਈ ਰਾਖਵੀਂ ਸੀਟ ’ਤੇ ਬਿਨਾਂ ਵਿਰੋਧ ਚੁਣਿਆ ਗਿਆ, ਜੋ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਗੁਰਪਾਲ ਸਿੰਘ ਖੈਬਰ ਜ਼ਿਲ੍ਹੇ ਦੇ ਬਾੜਾ ਵਿੱਚ ਮਲਿਕ ਦੀਨ ਖੇਲ ਕਬੀਲੇ ਤੋਂ ਹਨ।


ਅਵਾਮੀ ਨੈਸ਼ਨਲ ਪਾਰਟੀ ਦੀ ਸ਼ਾਹਿਦਾ ਵਹੀਦ ਨੂੰ ਸੂਬਾਈ ਅਸੈਂਬਲੀ ਵਿੱਚ ਮਹਿਲਾਵਾਂ ਲਈ ਰਾਖਵੀਂ ਸੀਟ ’ਤੇ ਡਰਾਅ ਰਾਹੀਂ ਚੁਣਿਆ ਗਿਆ।
ਡਰਾਅ ਲਈ ਪ੍ਰਕਿਰਿਆ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਜੇਯੂਆਈ-ਐੱਫ ਵਿਚਕਾਰ ਇੱਕ ਰਾਖਵੀਂ ਘੱਟ ਗਿਣਤੀ ਸੀਟ ਅਤੇ ਏਐੱਨਪੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸੰਸਦ ਮੈਂਬਰਾਂ ਵਿਚਕਾਰ ਇੱਕ ਰਾਖਵੀਂ ਮਹਿਲਾ ਸੀਟ ਦੀ ਵੰਡ ਲਈ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਸੀ।
ਕਾਰਵਾਈ ਦੌਰਾਨ ਪੀਐੱਮਐੱਲ-ਐੱਨ ਦੇ ਵਫ਼ਦ ਨੇ ਰਸਮੀ ਤੌਰ ’’ਤੇ ਆਪਣੇ ਉਮੀਦਵਾਰ ਗੋਰਸਰਨ ਲਾਲ ਦੀ ਨਾਮਜ਼ਦਗੀ ਜੇਯੂਆਈ-ਐੱਫ ਦੇ ਨਾਮਜ਼ਦ ਗੁਰਪਾਲ ਸਿੰਘ ਦੀ ਹਮਾਇਤ ਕਰਦਿਆਂ ਵਾਪਸ ਲੈ ਲਈ।

LEAVE A REPLY

Please enter your comment!
Please enter your name here