ਲੋਕਾਂ ’ਤੇ ਗੱਡੀ ਚੜ੍ਹਾਕੇ ਕੀਤੇ 20 ਜ਼ਖ਼ਮੀ, ਗਿ੍ਰਫਤਾਰ

0
87

ਲੋਕਾਂ ’ਤੇ ਗੱਡੀ ਚੜ੍ਹਾਕੇ ਕੀਤੇ 20 ਜ਼ਖ਼ਮੀ, ਗਿ੍ਰਫਤਾਰ                                          ਵਾਸ਼ਿੰਗਟਨ : ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਇਕ ਕਾਰ ਸਵਾਰ ਨੇ ਲੋਕਾਂ ’ਤੇ ਆਪਣੀ ਕਾਰ ਚੜ੍ਹਾ ਦਿੱਤੀ ਜਿਸ ਕਾਰਨ ਵੀਹ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚੋਂ ਦਸ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਤੜਕੇ ਦੋ ਵਜੇ ਕਲੱਬ ਦੇ ਨੇੜੇ ਵਾਪਰਿਆ। ਅਧਿਕਾਰੀਆਂ ਨੇ ਹਾਲੇ ਤਕ ਕਾਰ ਸਵਾਰ ਦੀ ਪਛਾਣ ਜਨਤਕ ਨਹੀਂ ਕੀਤੀ। ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿਅਕਤੀ ਨੇ ਆਪਣੀ ਕਾਰ ਜਾਣ ਬੁੱਝ ਕੇ ਲੋਕਾਂ ’ਤੇ ਚੜ੍ਹਾਈ ਜਾਂ ਉਸ ਕੋਲੋਂ ਗਲਤੀ ਨਾਲ ਹਾਦਸਾ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਪੁਲੀਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜ ਗਈਆਂ ਹਨ ਜੋ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕਰ ਰਹੀਆਂ ਹਨ। ਇਹ ਵੀ ਚਰਚੇ ਚਲ ਰਹੇ ਹਨ ਕਿ ਹਾਦਸੇ ਤੋਂ ਪਹਿਲਾਂ ਗੋਲੀ ਚੱਲੀ ਸੀ। ਪੁਲੀਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here