ਭਾਰਤੀ ਡਾਕਟਰ ਨਸ਼ੀਲੀਆਂ ਦਵਾਈਆਂ ਦੇ ਕੇ ਕਰਦਾ ਸੀ ਜਿਨਸੀ ਸੋਸ਼ਣ

0
191

ਭਾਰਤੀ ਡਾਕਟਰ ਨਸ਼ੀਲੀਆਂ ਦਵਾਈਆਂ ਦੇ ਕੇ ਕਰਦਾ ਸੀ ਜਿਨਸੀ ਸੋਸ਼ਣ
ਨਿਊਯਾਰਕ : ਨਊਜਰਸੀ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ’ਤੇ ਜਿਨਸੀ ਸੋਸ਼ਣ ਦੀ ਆੜ ਹੇਠ ਆਪਣੇ ਮਰੀਜ਼ਾਂ ਨੂੰ ਬਿਨਾਂ ਕਿਸੇ ਮੈਡੀਕਲ ਉਦੇਸ਼ ਦੇ ਨਸ਼ੀਲੀਆਂ ਦਵਾਈਆਂ ਦੇਣ ਦੇ ਦੋਸ਼ ਲੱਗੇ ਹਨ। ਨਿਊਜਰਸੀ ਦੇ ਅਮਰੀਕੀ ਅਟਾਰਨੀ ਦਫ਼ਤਰ ਨੇ ਕਿਹਾ ਕਿ 51 ਸਾਲਾ ਰਿਤੇਸ਼ ਕਾਲੜਾ ਕਥਿਤ ਤੌਰ ’ਤੇ ਆਪਣੇ ਮਰੀਜ਼ਾਂ ਨੁੂੰ ਬਿਨਾਂ ਕਿਸੇ ਲੋੜ ਤੋਂ ਨਸ਼ੀਲੀਆਂ ਦਵਾਈਆਂ ਲਿਖਦਾ ਰਿਹਾ। ਇਸ ਮਾਮਲੇ ਦੀ ਜਾਂਚ ਕੀਤੀ ਤਾ ਪਤਾ ਲੱਗਿਆ ਕਿ ਉਸ ਨੇ ਜਨਵਰੀ 2019 ਤੋਂ ਫ਼ਰਵਰੀ 2025 ਦਰਮਿਆਨ 31000 ਤੋਂ ਵੱਧ ਨਸ਼ੀਲੇ ਪਦਾਰਥ ਵਾਲੀਆਂ ਦਵਾਈਆਂ ਲਿਖੀਆਂ। ਕਾਲੜਾ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਦੇ ਸਾਹਮਣੇ ਪਹਿਲੀ ਵਾਰ ਪੇਸ਼ ਕੀਤਾ ਤੇ ਉਸ ਨੂੰ 100000 ਅਮਰੀਕੀ ਡਾਲਰ ਦੇ ਬਾਂਡ ’ਤੇ ਰਿਹਾਅ ਕੀਤਾ ਗਿਆ। ਇਸ ਤੋਂ ਇਲਾਵਾ ਕੇਸ ਚੱਲਣ ਤੱਕ ਕਾਲੜਾ ਨੂੰ ਆਪਣੀ ਮੈਡੀਕਲ ਪ੍ਰੈਕਟਿਸ ਬੰਦ ਕਰਨ ਲਈ ਕਿਹਾ ਗਿਆ ਹੈ।

LEAVE A REPLY

Please enter your comment!
Please enter your name here