ਟਰੰਪ ਦੇ ਦਾਅਵੇ ਦਾ ਮੁੱਦਾ ਉੱਠੇ ਤਾਂ ਮੋਦੀ ਸਾਬ੍ਹ ਮੌਦੂਦ ਰਹਿਣ: ਕਾਂਗਰਸ

0
111

ਟਰੰਪ ਦੇ ਦਾਅਵੇ ਦਾ ਮੁੱਦਾ ਉੱਠੇ ਤਾਂ ਮੋਦੀ ਸਾਬ੍ਹ ਮੌਦੂਦ ਰਹਿਣ: ਕਾਂਗਰਸ
ਨਵੀਂ ਦਿੱਲੀ, ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਵਾਇਤੀ ਭਾਸ਼ਣ ਤੋਂ ਪਹਿਲਾਂ, ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਵਿਰੋਧੀ ਧਿਰ ਪਹਿਲਗਾਮ ਦਹਿਸ਼ਤੀ ਹਮਲੇ, ਆਪ੍ਰੇਸ਼ਨ ਸਿੰਧੂਰ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਜੰਗਬੰਦੀ ਨੂੰ ਲੈ ਕੇ ਵਿਚੋਲਗੀ ਦੇ ਦਾਅਵੇ ਵਰਗੇ ਮੁੱਦੇ ਰੱਖੇ ਤਾਂ ਪ੍ਰਧਾਨ ਮੰਤਰੀ ਸਦਨ ਵਿੱਚ ਮੌਜੂਦ ਰਹਿਣ।
ਸੰਸਦ ਦਾ ਮੌਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਕੁੱਲ 21 ਬੈਠਕਾਂ ਹੋਣਗੀਆਂ। ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਥੋੜ੍ਹੀ ਦੇਰ ਵਿੱਚ, ਪ੍ਰਧਾਨ ਮੰਤਰੀ ਤਿਆਰ ਹੋ ਕੇ ਸੰਸਦ ਭਵਨ ਦੇ ਬਾਹਰ ਆਪਣੇ ਰਵਾਇਤੀ ਅੰਦਾਜ਼ ਵਿੱਚ ਮੀਡੀਆ ਦੇ ਸਾਹਮਣੇ ਦੇਸ਼ ਦੇ ਨਾਮ ਆਪਣੇ ਸੰਦੇਸ਼ ਦੇਣਗੇ। ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਉਹੀ ਪੁਰਾਣੀਆਂ, ਖੋਖਲੀਆਂ ਗੱਲਾਂ ਦੁਹਰਾਈਆਂ ਜਾਣਗੀਆਂ।’’
ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਸੰਸਦ ਵਿੱਚ ਬਹੁਤ ਘੱਟ ਦਿਖਾਈ ਦਿੰਦੇ ਹਨ। ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ਦੌਰਾਨ ਸਾਲ ਵਿੱਚ ਸਿਰਫ਼ ਇੱਕ ਵਾਰ ਬੋਲਦੇ ਹਨ ਪਰ ਇਸ ਵਾਰ ਜਦੋਂ ਪਹਿਲਗਾਮ ਹਮਲੇ, ਆਪ੍ਰੇਸ਼ਨ ਸਿੰਧੂਰ ਅਤੇ ਰਾਸ਼ਟਰਪਤੀ ਟਰੰਪ ਨਾਲ ਸਬੰਧਤ ਮੁੱਦੇ ਸੰਸਦ ਵਿੱਚ ਚਰਚਾ ਲਈ ਆਉਣ, ਤਾਂ ਉਨ੍ਹਾਂ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।’’

LEAVE A REPLY

Please enter your comment!
Please enter your name here