ਵੀਅਤਨਾਮ ਵਿੱਚ ਕਿਸ਼ਤੀ ਪਲਟਣ ਕਾਰਨ 34 ਹਲਾਕ; 8 ਲਾਪਤਾ
ਵੀਅਤਨਾਮ : ਵੀਅਤਨਾਮ ਦੇ ਹਾ ਲੌਂਗ ਬੇਅ ਵਿੱਚ ਦੁਪਹਿਰੇ ਤੂਫਾਨ ਆਉਣ ਤੋਂ ਬਾਅਦ ਸੈਰ-ਸਪਾਟਾ ਕਰਦੇ ਸੈਲਾਨੀਆਂ ਦੀ ਕਿਸ਼ਤੀ ਪਲਟ ਗਈ ਜਿਸ ਕਾਰਨ 34 ਜਣੇ ਮਾਰੇ ਗਏ ਜਦਕਿ ਅੱਠ ਲਾਪਤਾ ਹੋ ਗਏ। ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਨਸ਼ਰ ਕੀਤੀ ਹੈ। ਜਾਣਕਾਰੀ ਅਨੁਸਾਰ ਕਿਸ਼ਤੀ ਵਿਚ 48 ਯਾਤਰੀ ਅਤੇ ਪੰਜ ਚਾਲਕ ਦਲ ਦੇ ਮੈਂਬਰ ਸਵਾਰ ਸਨ।
ਬਚਾਅ ਕਰਮਚਾਰੀਆਂ ਨੇ 12 ਜਣਿਆਂ ਨੂੰ ਬਚਾ ਲਿਆ ਹੈ ਤੇ ਘਟਨਾ ਸਥਾਨ ਨੇੜੇ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ 23 ਲਾਪਤਾ ਹਨ। ਇਸ ਅਖਬਾਰ ਨੇ ਕਿਹਾ ਕਿ ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚਣ ਵਾਲਿਆਂ ਵਿੱਚ ਇੱਕ 14 ਸਾਲਾ ਲੜਕਾ ਵੀ ਸ਼ਾਮਲ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਰਾਜਧਾਨੀ ਹੈਨੋਈ ਤੋਂ ਆਏ ਸਨ ਜਿਨ੍ਹਾਂ ਵਿੱਚ ਲਗਪਗ 20 ਬੱਚੇ ਸ਼ਾਮਲ ਸਨ।