ਬੰਗਲਾਦੇਸ਼ ਜਹਾਜ਼ ਹਾਦਸਾ ਕਾਰਨ ਮੌਤਾਂ ਦੀ ਗਿਣਤੀ ਵਧਕੇ 27 ਹੋਈ
ਢਾਕਾ : ਬੰਗਲਾਦੇਸ਼ ਏਅਰ ਫੋਰਸ ਦੇ ਜੈੱਟ ਦੇ ਢਾਕਾ ਦੇ ਇੱਕ ਕਾਲਜ ਅਤੇ ਸਕੂਲ ਕੈਂਪਸ ਵਿੱਚ ਡਿੱਗਣ ਤੋਂ ਬਾਅਦ ਵਾਪਰੇ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ। ਇਮਾਰਤਾਂ ਵਿੱਚੋਂ ਕੱਢੀਆਂ ਗਈਆਂ 27 ਲਾਸ਼ਾਂ ਵਿੱਚੋਂ ਘੱਟੋ-ਘੱਟ 25 ਬੱਚੇ ਸਨ, ਜਦੋਂ ਕਿ 88 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 6-7 279 ਜਹਾਜ਼ ਸੋਮਵਾਰ ਨੂੰ ਦੁਪਹਿਰ 1:06 ਵਜੇ (0706 7M“) ਰਾਜਧਾਨੀ ਦੇ ਕੁਰਮਿਟੋਲਾ ਸਥਿਤ ਏਅਰਬੇਸ ਤੋਂ ਇੱਕ ਨਿਯਮਤ ਸਿਖਲਾਈ ਮਿਸ਼ਨ ’ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਫੌਜ ਨੇ ਦੱਸਿਆ ਕਿ ਜਹਾਜ਼ ਵਿੱਚ ਤਕਨੀਕੀ ਖਰਾਬੀ ਆ ਗਈ ਸੀ।
ਬਚਾਅ ਕਰਮੀ ਨੁਕਸਾਨੀਆਂ ਇਮਾਰਤਾਂ ਵਿੱਚ ਲੋਕਾਂ ਨੂੰ ਲੱਭ ਰਹੇ ਸਨ। ਸਿਹਤ ਵਿਭਾਗ ਦੇ ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਸਈਦੁਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 27 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 88 ਨੂੰ ਝੁਲਸਣ ਕਾਰਨ ਜ਼ਖਮੀ ਹੋਣ ’ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿੱਚ 25 ਬੱਚੇ, ਇੱਕ ਅਧਿਆਪਕ ਅਤੇ ਪਾਇਲਟ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ, ਜਿਸ ਵਿੱਚ ਝੰਡੇ ਅੱਧੇ ਝੁਕਾਏ ਗਏ ਅਤੇ ਸਾਰੇ ਪੂਜਾ ਸਥਾਨਾਂ ’ਤੇ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ ਗਈਆਂ।