ਚੰਦਾ ਕੋਛੜ 64 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਦੋਸ਼ੀ ਕਰਾਰ

0
14

ਚੰਦਾ ਕੋਛੜ 64 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਦੋਸ਼ੀ ਕਰਾਰ
ਨਵੀਂ ਦਿੱਲੀ : ਆਈਸੀਆਈਸੀਆਈ ਬੈਂਕ-ਵੀਡੀਓਕੌਨ ਕਰਜ਼ ਮਾਮਲੇ ’ਚ ਬੈਂਕ ਦੀ ਸਾਬਕਾ ਸੀਈਓ ਚੰਦਾ ਕੋਛੜ ਨੂੰ 2009 ’ਚ ਵੀਡੀਓਕੌਨ ਗਰੁੱਪ ਨੂੰ 300 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰਨ ਦੇ ਬਦਲੇ 64 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਦੋਸ਼ੀ ਕਰਾਰ ਦਿੱਤਾ ਹੈ।
ਇਸ ਹੁਕਮ ਨੇ ਪੀਐੱਮਐੱਲਏ ਦੀ ਸਮਰੱਥ ਅਥਾਰਿਟੀ ਤੋਂ ਉਸ ਨੂੰ ਪਹਿਲਾਂ ਮਿਲੀ ਕਲੀਨ ਚਿੱਟ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ ਤੇ ਕੋਛੜ ਜੋੜੇ ਦਾ ਕਰੋੜਾਂ ਰੁਪਏ ਮੁੱਲ ਦਾ ਮੁੰਬਈ ਆਧਾਰਿਤ ਫਲੈਟ ਕੁਰਕ ਕਰਨ ਦਾ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਹੁਕਮ ਵੀ ਬਰਕਰਾਰ ਰੱਖਿਆ ਹੈ, ਜਿਸ ’ਚ ਲੈਣ-ਦੇਣ ਨੂੰ ਪਹਿਲੀ ਨਜ਼ਰੇ ਮਨੀ ਲਾਂਡਰਿੰਗ ਦਾ ਮਾਮਲਾ ਕਿਹਾ ਗਿਆ ਹੈ। ਟ੍ਰਿਬਿਊਨਲ ਨੇ ਮੰਨਿਆ ਕਿ ਆਖਰੀ ਫ਼ੈਸਲਾ ਹੇਠਲੀ ਅਦਾਲਤ ਵੱਲੋਂ ਕੀਤਾ ਜਾਵੇਗਾ ਪਰ ਪਹਿਲੀ ਨਜ਼ਰੇ ’ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਈਡੀ ਦੇ ਪ੍ਰਾਪਰਟੀ ਕੁਰਕ ਕਰਨ ਦੇ ਹੁਕਮ ਜਾਇਜ਼ ਠਹਿਰਾਉਣ ਲਈ ਮੁੱਢਲੇ ਤੌਰ ’ਤੇ ਕਾਫੀ ਸਬੂਤ ਹਨ।
ਅਪੀਲ ਟ੍ਰਿਬਿਊਨਲ ਦੇ ਬੈਂਚ ਨੇ ਕਿਹਾ ਕਿ ਉਹ ਚੰਦਾ ਕੋਛੜ ਵੱਲੋਂ ਵੀਡੀਓਕੌਨ ਗਰੁੱਪ ਇੱਕ ਅਜਿਹੀ ਸੰਸਥਾ ਜਿਸ ਤੋਂ ਉਹ ਜਾਣੂ ਸੀ, ਨੂੰ 300 ਕਰੋੜ ਰੁਪਏ ਦਾ ਕਰਜ਼ਾ ਮਨਜ਼ੂਰ ਕਰਨ ਵਾਲੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਪੇਸ਼ ਕੀਤੇ ਗਏ ਤਰਕ ਨੂੰ ਸਵੀਕਾਰ ਨਹੀਂ ਕਰ ਸਕਦਾ

LEAVE A REPLY

Please enter your comment!
Please enter your name here