ਜਗਦੀਪ ਧਨਖੜ ਦਾ ਅਸਤੀਫਾ ਮਨਜੂਰ

ਜਗਦੀਪ ਧਨਖੜ ਦਾ ਅਸਤੀਫਾ ਮਨਜੂਰ
ਚੋਣ ਕਮਿਸ਼ਨ ਵੱਲੋਂ ਨਵੇਂ ਅਹੁਦੇਦਾਰੀ ਲਈ ਤਿਆਰੀਆਂ
ਨਵੀਂ ਦਿੱਲੀ : ਜਗਦੀਪ ਧਨਖੜ ਦਾ ਅਸਤੀਫਾ ਮੰਨਜੂਰ ਤੋਂ ਹੋਣ ਬਾਅਦ ਚੋਣ ਕਮਿਸ਼ਨ (53) ਜਲਦੀ ਹੀ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣਾਂ ਕਰਵਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ।
ਸੰਵਿਧਾਨ ਮੁਤਾਬਕ ਜੇਕਰ ਕਿਸੇ ਉਪ-ਰਾਸ਼ਟਰਪਤੀ ਦੀ ਆਪਣੇ ਕਾਰਜਕਾਰਲ ਦੌਰਾਨ ਮੌਤ ਹੁੰਦੀ ਹੈ ਜਾਂ ਉਹ ਅਸਤੀਫਾ ਦੇ ਦਿੰਦਾ ਹੈ ਜਾਂ ਹਟਾ ਦਿੱਤਾ ਜਾਂਦਾ ਹੈ, ਤਾਂ ਜਾਨਸ਼ੀਨ ਦੀ ਚੋਣ ਲਈ ਵੋਟਿੰਗ ‘ਜਿੰਨੀ ਛੇਤੀ ਹੋ ਸਕੇ’ ਹੋਣੀ ਚਾਹੀਦੀ ਹੈ। ਸੰਵਿਧਾਨਕ ਉਪਬੰਧਾਂ ਅਨੁਸਾਰ ਅਗਲੇ ਉਪ-ਰਾਸ਼ਟਰਪਤੀ ਨੂੰ ਅਹੁਦੇ ’ਤੇ ਪੂਰੇ ਪੰਜ ਸਾਲ ਦਾ ਕਾਰਜਕਾਲ ਮਿਲੇਗਾ। ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਸੀ।
ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਦਿਨ ਤੋਂ ‘ਚੋਣ ਮੰਡਲ ਨੂੰ ਵੋਟ ਪਾਉਣ ਲਈ ਸੱਦਾ ਦੇਣਾ’ ਅਤੇ ਵੋਟਾਂ ਪੈਣ ਵਾਲੇ ਦਿਨ ਤੱਕ, 30 ਦਿਨਾਂ ਦੀ ਮਿਆਦ ਨਿਰਧਾਰਤ ਕੀਤੀ ਜਾਂਦੀ ਹੈ।