ਕਹਿੰਦੇ ਹਨ ‘ਦੰਦ ਗਏ ਅਤੇ ਸਵਾਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ’। ਦੰਦਾਂ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮ ਰੋਲ ਹੈ। ਇੱਕ ਸੁੰਦਰ ਅਤੇ ਸਵੱਸਥ ਦੰਦ ਜਿਥੇ ਮਨੁੱਖ ਦੀ ਸੁੰਦਰਤਾ ਵਿੱਚ ਚਾਰ-ਚੰਨ ਲਾਉਂਦੇ ਹਨ ਉਥੇ ਦੰਦਾਂ ਰਾਹੀਂ ਸਾਰੇ ਸਰੀਰ ਨੂੰ ਖੁਰਾਕ ਮਿਲਦੀ ਹੈ। ਅਮੇਜਿੰਨ ਟੀ.ਵੀ. ਅਕਸਰ ਆਪਣੇ ਦਰਸ਼ਕਾਂ ਵਾਸਤੇ ਹੈਲਥ ਨਾਲ ਸੰਬੰਧਤ ਜਾਣਕਾਰੀ ਮੁਹੱਈਆ ਕਰਵਾਉਂਦਾ ਰਹਿੰਦਾ ਹੈ, ਇਸੇ ਸਿਲਸਿਲੇ ਤਹਿਤ ਅਮੇਜਿੰਨ ਟੀ.ਵੀ. ਦੇ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ਦੰਦ ਰੋਗਾਂ ਦੇ ਮਾਹਿਰ ਡਾ.ਜਸਵੀਰ ਕੌਰ ਟਿਵਾਣਾ (ਆਰ.ਡੀ.ਐਚ.) ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਜਿਸ ਵਿੱਚ ਡਾ. ਜਸਵੀਰ ਕੌਰ ਨੇ ਦੱਸਿਆ ਪ੍ਰੈਗਨੈਂਸੀ ਦੌਰਾਨ ਨਵੇਂ ਜੰਮੇ ਬੱਚਿਆਂ ਨੂੰ ਆਪਣੀ ਮਾਂ ਵੱਲੋਂ ਮੂੰਹ ਵਿਚਲੇ ਬੈਕਟਰੀਆ ਕਾਰਨ ਬਿਮਾਰੀ ਮਿਲ ਸਕਦੀ ਹੈ। ਕਿਉਂਕਿ ਮਾਂ ਵੱਲੋਂ ਮਿਲੇ ਬੈਡ ਬੈਕਟੀਰੀਆ ਬਲੱਡ ਸਟਰੀਮ ਵਿੱਚ ਜਾ ਕੇ ਸਮੱਸਿਆ ਉਤਪਨ ਕਰ ਸਕਦੇ ਹਨ. ਇਸ ਲਈ ਹਰ ਪ੍ਰੈਗਨੇਟ ਮਾਂ ਨੂੰ ਲੱਗਭੱਗ ਤਿੰਨ ਵਾਰ ਪ੍ਰੈਗਨੈਂਸੀ ਦੌਰਾਨ ਸਪੈਸ਼ਲ ਤੌਰ ਉਤੇ ਦੰਦਾਂ ਦੀ ਹਾਈਜੈਨਿਕ ਤਰੀਕੇ ਨਾਲ ਸਫਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਨਵ-ਜੰਮਿਆ ਬੱਚਿਆ ਬੈਡ-ਬੈਕਟੀਰੀਆ ਤੋਂ ਸੁਰੱਖਿਅਤ ਰਹਿ ਸਕੇ। ਇਸ ਦੌਰਾਨ ਕੋਈ ਵੀ ਦਵਾਈ ਜਾਂ ਕਿਸੇ ਵੀ ਪ੍ਰਕਾਰ ਦੀ ਐਂਟੀਬਾਈਟਿਕ ਨਹੀਂ ਦਿੱਤੀ ਜਾਂਦੀ ਕੇਵਲ ਹਾਈਜੈਨਿਕ ਦਾ ਧਿਆਨ ਰੱਖਿਆ ਜਾਂਦਾ ਹੈ।
ਡਾ. ਜਸਵੀਰ ਕੌਰ ਟਿਵਾਣਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਨਵ-ਜਨਮੇ ਬੱਚੇ ਨੂੰ ‘ਕਿਸ’ ਜਾਂ ਚੁੰਮਣਾ ਨਹੀਂ ਚਾਹੀਦੀ ਅਤੇ ਹੱਥ ਚੰਗੀ ਤਰ੍ਹਾਂ ਸੈਨੀਟਾਈਜ਼ ਜਾਂ ਸਾਫ ਕਰਨ ਤੋਂ ਬਾਅਦ ਹੀ ਫੜ੍ਹਨਾ ਚਾਹੀਦਾ ਹੈ, ਕਿਉਂਕਿ ਬੱਚੇ ਬਹੁਤ ਸੈਂਸਟਿਵ ਹੁੰਦੇ ਹਨ ਅਤੇ ਨੂੰ ‘ਜਰਮ’ ਜਲਦੀ ਟਰਾਂਸਫਰ ਹੁੰਦੇ ਹਨ।
ਅਕਸਰ ਪੰਜਾਬੀਆਂ ਦੇ ਕਲਚਲ ਵਿੱਚ ਦੇਖਿਆ ਜਾਂਦਾ ਹੈ ਕਿ ਬੱੱਚਿਆਂ ਨੂੰ ਲਾਡ ਵਿੱਚ ਆ ਕੇ ਮੂੰਹ ਚੁੰਮਿਆ ਜਾਂਦਾ ਹੈ, ਪਰ ਇਹ ਛੋਟੇ ਬੱਚਿਆਂ ਲਈ ਘਾਤਕ ਸਾਬਤ ਹੋ ਸਕਦਾ ਹੈ ਇਸ ਤੋਂ ਬਚਾਅ ਹੀ ਰੱਖਣਾ ਚਾਹੀਦਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਡਾ. ਜਸਵੀਰ ਕੌਰ ਨੇ ਕਿਹਾ ਕਿ 6 ਮਹੀਨੇ ਦੇ ਬੱਚੇ ਨੂੰ ਦੰਦਾਂ ਸੰਬੰਧੀ ਨਰੀਖਣ ਕਰਵਾਉਣ ਲਈ ਲੈ ਕੇ ਜਾਣਾ ਚਾਹੀਦਾ ਹੈ, ਕਿਉਂਕਿ ਇਸ ਸਮੇੇਂ ਬੱਚਾ ਦੰਦੇ ਮੂੰਹ ਅੰਦਰ ਰੜਕਣੇ ਸ਼ੁਰੂ ਹੋ ਜਾਂਦੇ ਹਨ। ਜੇਕਰ ਬੱਚਾ ਅੰਗੂਠਾ ਚੂਸਦਾ ਹੈ ਤਾਂ ਉਸ ਦੇ ਅਗਲੇ ਦੰਦਾਂ ਵਿੱਚ ਗੈਪ ਪੈ ਸਕਦਾ ਹੈ। ਇਸ ਤੋਂ ਇਲਾਵਾ ਦੇਖਿਆ ਗਿਆ ਹੈ ਕਿ ਕੁਝ ਬੱਚਿਆਂ ਦੇ ਦੰਦ ਟੇਡੇ ਮੇਡੇ ਆਉਂਦੇ ਹਨ, ਇਸ ਵਿੱਚ ਜਨੈਟਿਕ ਸਮੱਸਿਆਵਾਂ ਵੀ ਹਨ, ਜਿਵੇਂ ਮਾਤਾ-ਪਿਤਾ ਵਿੱਚੋਂ ਕਿਸੇ ਦੇ ਦੰਦ ਇਸ ਤਰ੍ਹਾਂ ਦੇ ਹੋਣ ਤਾਂ ਬੱਚਿਆਂ ਵਿੱਚ ਵੀ ਇਹੋ ਅਲਾਮਤਾ ਦੇਖਣ ਨੂੰ ਮਿਲ ਸਕਦੀਆਂ ਹਨ।
ਅਕਸਰ ਦੇਖਿਆ ਜਾਂਦਾ ਹੈ ਕਿ ਬੱਚਿਆਂ ਦੇ ਦੁੱਧ ਦੇ ਦੰਦ ਜਦੋਂ ਆਉਂਦੇ ਹਨ ਤਾਂ ਬੱਚਾ ਥੋੜ੍ਹਾ ਚਿੜਚਿੜਾ ਜਿਹਾ ਹੋ ਜਾਂਦਾ ਹੈ, ਰੋਂਦਾ ਜ਼ਿਆਦਾ ਹੈ। ਉਸ ਸਮੇਂ ਬੱਚਿਆਂ ਨੂੰ ਡਾਕਟਰ ਦੀ ਸਲਾਹ ਨਾਲ ਬਹੁਤ ਹਲਕੀ ਮੈਡੀਸਨ ਪੇਨਕਿਲ ਦੇ ਤੌਰ ’ਤੇ ਦਿੱਤੀ ਜਾਂਦੀ ਹੈ ਤਾਂ ਜੋ ਬੱਚਾ ਬਹੁਤ ਦਰਦ ਮਹਿਸੂਸ ਨਾ ਕਰੇ। ਇਸ ਤੋਂ ਇਲਾਵਾ ਦੇਖਿਆ ਗਿਆ ਹੈ ਕਿ ਬੱਚੇ ਦੇ ਦੁੱਧ ਦੇ ਦੰਦ ਪਰਮਾਨੈਂਟ ਦੰਦਾਂ ਨੂੰ ਜਗ੍ਹਾ ਨਹੀਂ ਦਿੰਦੇ ਇਸ ਲਈ ਬੱਚੇ ਦੇ ਦੁੱਧ ਦੇ ਦੰਦਾਂ ਨੂੰ ਕੱਢਿਆ ਵੀ ਜਾਂਦਾ ਹੈ ਤਾਂ ਜੋ ਪਰਮਾਨੈਂਟ ਦੰਦ ਚੰਗੀ ਤਰ੍ਹਾਂ ਨਿਕਲ ਸਕਣ। ਭਾਵੇਂ ਕਿ ਇਹ ਵਰਤਾਰਾ ਸਾਰਿਆਂ ਬੱਚਿਆਂ ਨਾਲ ਨਹੀਂ ਹੁੰਦਾ ਪਰ ਕੁਝ ਬੱਚਿਆਂ ਨੂੰ ਦੰਦ ਕਢਵਾਉਣੇ ਪੈਂਦੇ ਹਨ। ਇਸ ਤੋਂ ਇਲਾਵਾ ਟੇਡੇ ਦੰਦਾਂ ਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਸਮੇਂ ਰਹਿੰਦੇ ਡਾਕਟਰ ਨਾਲ ਕੰਸਲਟ ਕਰ ਲਿਆ ਜਾਵੇ।
ਡਾ. ਜਸਵੀਰ ਕੌਰ ਨੇ ਦੱਸਿਆ ਕਿ ਵਿੰਗੇ ਟੇਡੇ ਦੰਦਾਂ ਲਈ ਬਰੇਸ (ਤਾਰਾਂ) ਰਾਹੀਂ ਦੰਦਾਂ ਦੀ ਬਨਾਵਟ ਸੁੰਦਰ ਕੀਤੀ ਜਾਂਦੀ ਹੈ, ਪਰ ਜੇਕਰ ਮਾਤਾ ਪਿਤਾ ਦੰਦਾਂ ਦੇ ਮਾਹਿਰ ਡਾਕਟਰ ਨਾਲ ਪਹਿਲਾਂ ਹੀ ਕੰਸਲਟ ਕਰ ਲੈਣ ਤਾਂ ਇਸ ਦੀ ਲੋੜ ਘੱਟ ਪਵੇਗੀ।
ਪ੍ਰੈਗਨੇਟ ਔਰਤਾਂ ਘੱਟੋ ਤਿੰਨ-ਤਿੰਨ ਮਹੀਨਿਆਂ ਦੇ ਗੈਪ ਨਾਲ ਦੰਦਾਂ ਦੀ ਸਫਾਈ ਕਰਵਾਉਣ : ਡਾ. ਜਸਵੀਰ ਕੌਰ ਟਿਵਾਣਾ
Pregnancy & Baby Dental Care Tips | Expert Guide by Dr. Jasvir Tiwana