ਸ਼ਿਬੂ ਸੋਰੇਨ ਨੂੰ ਛੋਟੇ ਪੁੱਤਰ ਬਸੰਤ ਸੋਰੇਨ ਨੇ ਅਗਨੀ ਦਿਖਾਈ
ਚੰਡੀਗੜ੍ਹ : ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਅੱਜ ਯਾਨੀ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਾਮਰਾ (ਰਾਮਗੜ੍ਹ) ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਛੋਟੇ ਪੁੱਤਰ ਬਸੰਤ ਸੋਰੇਨ ਨੇ ਚਿਤਾ ਨੁੂੰ ਅਗਨੀ ਦਿਖਾਈ।
ਸਸਕਾਰ ਦੌਰਾਨ ਲੋਕਾਂ ਨੇ ਸ਼ਿਬੂ ਸੋਰੇਨ ਅਮਰ ਰਹੇ ਦੇ ਨਾਅਰੇ ਲਾਏ। ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਰਾਮਗੜ੍ਹ ਜਾਂਦੇ ਸਮੇਂ ਲੋਕਾਂ ਨੇ ਕਈ ਥਾਵਾਂ ’ਤੇ ਉਨ੍ਹਾਂ ਨੁੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਕਰੀਬੀਆਂ ਨੇ ਸੜਕ ਕਿਨਾਰੇ ਖੜ੍ਹੇ ਹੋ ‘ਸ਼ਿਬੂ ਸੋਰੇਨ ਅਮਰ ਰਹੇ’ ਦੇ ਨਾਅਰੇ ਲਾਏ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ, ਸੰਸਦ ਮੈਂਬਰ ਪੱਪੂ ਯਾਦਵ, ’ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਰਾਂਚੀ ਪਹੁੰਚੇ। ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ।
ਸ਼ਿਬੂ ਸੋਰੇਨ ਨੂੰ ਛੋਟੇ ਪੁੱਤਰ ਬਸੰਤ ਸੋਰੇਨ ਨੇ ਅਗਨੀ ਦਿਖਾਈ
Former Jharkhand CM Shibu Soren Cremated in Hometown; Son Basant Soren Performs Last Rites