ਟਰੰਪ ਵੱਲੋਂ ਭਾਰਤ-ਪਾਕਿ ਜੰਗ ਰੁਕਵਾਉਣ ਦਾ ਮੁੜ ਦਾਅਵਾ

Trump Repeats Claim of Preventing India-Pakistan War, Seeks Credit for Global Peace

0
25

ਟਰੰਪ ਵੱਲੋਂ ਭਾਰਤ-ਪਾਕਿ ਜੰਗ ਰੁਕਵਾਉਣ ਦਾ ਮੁੜ ਦਾਅਵਾ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ” ਇੱਕ ਵਾਰ ਫਿਰ ਦੁਨੀਆ ਭਰ ’ਚ ਜੰਗਾਂ ਰੋਕਣ ਦਾ ਸਿਹਰਾ ਲਿਆ ਜਿਨ੍ਹਾਂ ’ਚ ਪਿੱਛੇ ਜਿਹੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਇਆ ਜੰਗੀ ਟਕਰਾਅ ਵੀ ਸ਼ਾਮਲ ਹੈ।
ਟਰੰਪ ਨੇ 10 ਮਈ ਜਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਾਸ਼ਿੰਗਟਨ ਦੀ ਵਿਚੋਲਗੀ ਵਿੱਚ ਹੋਈ ਗੱਲਬਾਤ ਮਗਰੋਂ ‘‘ਪੂਰੀ ਤਰ੍ਹਾਂ ਅਤੇ ਤੁਰੰਤ’’ ਜੰਗਬੰਦੀ ਲਈ ਸਹਿਮਤ ਹੋ ਗਏ ਹਨ, ਤੋਂ ਲੈ ਕੇ ਹੁਣ ਤੱਕ ਕਈ ਆਪਣਾ ਇਹ ਦਾਅਵਾ ਦੁਹਰਾਇਆ ਹੈ। ਇਹ ਆਖੇ ਜਾਣ ਕਿ ਟਰੰਪ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਵਿਵਾਦ ਸਮੇਤ ਦੁਨੀਆ ਭਰ ਵਿੱਚ ਕਈ ਟਕਰਾਵਾਂ ਨੂੰ ਖਤਮ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਜਾਣਾ ਚਾਹੀਦਾ ਹੈ, ਤੋਂ ਬਾਅਦ ਦੁਹਰਾਇਆ ਹੈ।
ਰੇਡੀਓ ਮੇਜ਼ਬਾਨ ਤੇ ਲੇਖਕ ਸੀਟੀ ਗੌਡ ਨਾਲ ਇੰਟਰਵਿਊ ਤੋਂ ਇੱਕ ਦਿਨ ਬਾਅਦ ਟਰੰਪ ਨੇ ਅੱਜ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਕਈ ਜੰਗਾਂ ਰੁਕਵਾਈਆਂ। ਉਨ੍ਹਾਂ ਕਿਹਾ, ‘‘ਪਿਛਲੇ ਕੁਝ ਸਮੇਂ ’ਚ ਜੋ ਕੁਝ ਹੋਇਆ ਹੈ, ਉਸ ’ਤੇ ਨਜ਼ਰ ਮਾਰੋ। ਅਸੀਂ ਕਈ ਜੰਗਾਂ ਰੁਕਵਾਈਆਂ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਟਰੰਪ ਨੇ ਆਖਿਆ ਸੀ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਜੰਗਾਂ ਰੁਕਵਾਈਆਂ ਹਨ।

LEAVE A REPLY

Please enter your comment!
Please enter your name here