ਡਬਲਿਨ : ਆਇਰਲੈਂਡ ਵਿੱਚ 23 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਇੱਕ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਰਾਜਧਾਨੀ ਡਬਲਿਨ ਵਿੱਚ ਬਿਨਾਂ ਭੜਕਾਹਟ ਦੇ ਹਮਲਾ ਕੀਤਾ ਗਿਆ ਹੈ। ਸਥਾਨਕ ਪੁਲੀਸ (ਗਾਰਦਾ) ਨੇ ਇਸ ਹਿੰਸਕ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 40 ਸਾਲਾ ਲਖਵੀਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ 20 ਸਾਲ ਦੀ ਉਮਰ ਦੇ ਦੋ ਨੌਜਵਾਨਾਂ ਨੂੰ ਆਪਣੀ ਟੈਕਸੀ ਵਿੱਚ ਬਿਠਾਇਆ ਅਤੇ ਉਨ੍ਹਾਂ ਨੂੰ ਡਬਲਿਨ ਦੇ ਬਾਲੀਮੁਨ ਉਪਨਗਰ ਦੇ ਪੌਪਿਨਟ?ਰੀ ਇਲਾਕੇ ਵਿੱਚ ਛੱਡਿਆ।
ਮੰਜ਼ਿਲ ’ਤੇ ਪਹੁੰਚਣ ’ਤੇ ਕਥਿਤ ਤੌਰ ’ਤੇ ਉਨ੍ਹਾਂ ਨੌਜਵਾਨਾਂ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੇ ਸਿਰ ’ਤੇ ਬੋਤਲ ਨਾਲ ਦੋ ਵਾਰ ਹਮਲਾ ਕੀਤਾ। ਸ਼ੱਕੀਆਂ ਭੱਜਣ ਮੌਕੇ ਕਥਿਤ ਤੌਰ ’ਤੇ ਚੀਕਿਆ ‘ਆਪਣੇ ਦੇਸ਼ ਵਾਪਸ ਜਾਓ।’ ਸਿੰਘ ਨੇ ’ਡਬਲਿਨ ਲਾਈਵ’ ਨੂੰ ਦੱਸਿਆ, ‘‘ਮੈਂ 10 ਸਾਲਾਂ ਵਿੱਚ ਅਜਿਹਾ ਕਦੇ ਨਹੀਂ ਦੇਖਿਆ, ਮੈਂ ਹੁਣ ਸੱਚਮੁੱਚ ਡਰਿਆ ਹੋਇਆ ਹਾਂ ਅਤੇ ਫਿਲਹਾਲ ਕੰਮ ਤੋਂ ਛੁੱਟੀ ’ਤੇ ਹਾਂ। ਵਾਪਸ ਜਾਣਾ ਬਹੁਤ ਔਖਾ ਹੋਵੇਗਾ। ਮੇਰੇ ਬੱਚੇ ਬਹੁਤ ਡਰੇ ਹੋਏ ਹਨ।’’
ਡਬਲਿਨ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੰਘ ਨੂੰ ਸ਼ਹਿਰ ਦੇ ਬਿਊਮੋਂਟ ਹਸਪਤਾਲ ਲਿਜਾਇਆ ਗਿਆ। ਬੁਲਾਰੇ ਨੇ ਕਿਹਾ, ‘‘ਗਾਰਦਾ ਸ਼ੁੱਕਰਵਾਰ 1 ਅਗਸਤ 2025 ਨੂੰ ਰਾਤ ਲਗਪਗ 11:45 ਵਜੇ ਪੌਪਿਨਟ?ਰੀ ਬਾਲੀਮੁਨ ਡਬਲਿਨ 11 ਵਿੱਚ ਹੋਏ ਇੱਕ ਹਮਲੇ ਦੀ ਜਾਂਚ ਕਰ ਰਿਹਾ ਹੈ। ਇੱਕ 40 ਸਾਲਾ ਵਿਅਕਤੀ ਨੂੰ ਇਲਾਜ ਲਈ ਬਿਊਮੋਂਟ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਜਾਂਚ ਜਾਰੀ ਹੈ।’’
ਇਹ ਐਡਵਾਈਜ਼ਰੀ 19 ਜੁਲਾਈ ਨੂੰ ਡਬਲਿਨ ਦੇ ਟੈਲਾਘਟ ਉਪਨਗਰ ਵਿੱਚ ਪਾਰਕਹਿਲ ਰੋਡ ’ਤੇ ਇੱਕ 40 ਸਾਲਾ ਭਾਰਤੀ ਵਿਅਕਤੀ ’ਤੇ ਹੋਏ ਬੇਰਹਿਮ ਹਮਲੇ ਤੋਂ ਬਾਅਦ ਆਈ ਹੈ, ਜਿਸ ਨੂੰ ਸਥਾਨਕ ਲੋਕਾਂ ਨੇ ਨਸਲੀ ਹਿੰਸਾ ਕਰਾਰ ਦਿੱਤਾ ਸੀ।
ਆਇਰਲੈਂਡ ’ਚ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਹਮਲਾ,
Date: