ਨਵੀਂ ਦਿੱਲੀ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਛੇਤੀ ਹੀ ਭਾਰਤ ਦਾ ਦੌਰਾ ਕਰ ਸਕਦੇ ਹਨ। ਇਹ ਖਬਰ ਦੇੇਸ਼ ਦੇ ਕੌਮੀ ਸਲਾਮਤੀ ਸਲਾਹਕਾਰ ਅਜੀਤ ਡੋਵਾਲ ਨੇ ਸਾਂਝੀ ਕੀਤੀ ਹੈ।
ਡੋਵਾਲ ਨੇ ਮਾਸਕੋ ਵਿਚ ਦੱਸਿਆ ਕਿ ਪੂਤਿਨ ਦੀ ਭਾਰਤ ਫੇਰੀ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਜਾ ਰਹੀਆਂ ਹਨ। ਉਂਝ ਇੰਟਰਫੈਕਸ ਖ਼ਬਰ ਏਜੰਸੀ ਨੇ ਕਿਹਾ ਹੈ ਕਿ ਪੂਤਿਨ ਸੰਭਵ ਤੌਰ ’ਤੇ ਅਗਸਤ ਮਹੀਨੇ ਦੇ ਅਖ਼ੀਰਲੇ ਦਿਨਾਂ ਵਿਚ ਭਾਰਤ ਦੌਰੇ ਉਤੇ ਆ ਸਕਦੇ ਹਨ।
ਪੂਤਿਨ ਛੇਤੀ ਆਉਣਗੇ ਭਾਰਤ
Date: