ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਤੋਂ ਦਰਾਮਦ ਵਸਤਾਂ ’ਤੇ 25 ਫੀਸਦ ਵਾਧੂ ਟੈਕਸ ਲਾਉਣ ਦੇ ਕਾਰਜਕਾਰੀ ਹੁਕਮਾਂ ’ਤੇ ਸਹੀ ਪਾ ਦਿੱਤੀ ਹੈ। ਅਮਰੀਕਾ ਹੁਣ ਭਾਰਤੀ ਵਸਤਾਂ ’ਤੇ 25 ਫੀਸਦ ਦੀ ਥਾਂ ਕੁੱਲ 50 ਫੀਸਦ ਟੈਕਸ ਵਸੂਲੇਗਾ। ਰੂਸ ਤੋਂ ਤੇਲ ਖਰੀਦਣ ਦੇ ਜੁਰਮਾਨੇ ਵਜੋਂ ਭਾਰਤ ’ਤੇ ਦੁੱਗਣਾ ਟੈਰਿਫ ਲਾਇਆ ਗਿਆ ਹੈ। ਇਸ ਹੁਕਮ ਤੋਂ ਬਾਅਦ, ਕੁਝ ਵਸਤਾਂ ਜਿਨ੍ਹਾਂ ਨੂੰ ਛੋਟ ਹਾਸਲ ਹੈ, ਭਾਰਤੀ ਵਸਤਾਂ ’ਤੇ ਕੁੱਲ ਟੈਰਿਫ 50 ਪ੍ਰਤੀਸ਼ਤ ਹੋਵੇਗਾ। ਸ਼ੁਰੂਆਤੀ 25 ਫੀਸਦ ਟੈਕਸ 7 ਅਗਸਤ ਤੋਂ ਅਮਲ ਵਿਚ ਆਏਗਾ ਜਦੋਂਕਿ ਵਾਧੂ ਟੈਕਸ 21 ਦਿਨਾਂ ਬਾਅਦ ਲਾਗੂ ਹੋਵੇਗਾ।
ਟਰੰਪ ਨੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਹ ਭਾਰਤੀ ਵਸਤਾਂ ’ਤੇ ਲੱਗਣ ਵਾਲੇ ਟੈਰਿਫ਼ ’ਤੇ ‘ਜ਼ਿਕਰਯੋਗ’ ਵਾਧਾ ਕਰਨਗੇ। ਇਹੀ ਨਹੀਂ ਅਮਰੀਕੀ ਸਦਰ ਨੇ ਇਹ ਦਾਅਵਾ ਕੀਤਾ ਸੀ ਕਿ ਭਾਰਤ ਰੂਸ ਤੋਂ ਸਸਤੇ ਭਾਅ ਤੇਲ ਖਰੀਦ ਕੇ ਅੱਗੇ ਇਸ ਨੂੰ ਵੱਡੇ ਮੁਨਾਫੇ? ਲਈ ਖੁੱਲ੍ਹੇ ਬਾਜ਼ਾਰ ਵਿਚ ਵੇਚ ਰਿਹਾ ਹੈ। ਵ?ਹਾਈਟ ਹਾਊਸ ਭਾਰਤ ਤੋਂ ਦਰਾਮਦ ਵਸਤਾਂ ’ਤੇ ਵਾਧੂ ਐਡ ਵੈਲੋਰਮ ਡਿਊਟੀ ਲਗਾਉਣਾ ਜ਼ਰੂਰੀ ਅਤੇ ਉਚਿਤ ਸਮਝਦਾ ਹੈ, ਜੋ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੂਸੀ ਤੇਲ ਦਰਾਮਦ ਕਰ ਰਿਹਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਇੱਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ।
ਅਮਰੀਕਾ ਹੁਣ ਭਾਰਤੀ ਵਸਤਾਂ ’ਤੇ 25 ਫੀਸਦ ਦੀ ਥਾਂ50 ਫੀਸਦ ਟੈਕਸ ਵਸੂਲੇਗਾ
Date: