ਨਸ਼ਾ ਤੇ ਚੋਰੀ ਦੇ ਸਾਮਾਨ ਸਮੇਤ ਦੋ ਭਾਰਤੀ ਗ੍ਰਿਫ਼ਤਾਰ

Uses high-traffic keywords: "Brampton," "Indians," "Arrested," "Drugs," "$200K."

0
63

ਬਰੈਂਪਟਨ : ਪੀਲ ਪੁਲੀਸ ਨੇ ਬਰੈਂਪਟਨ ਰਹਿੰਦੇ ਦੋ ਭਾਰਤੀਆਂ ਨੂੰ ਵੱਡੀ ਮਾਤਰਾ ਵਿੱਚ ਮਾਰੂ ਨਸ਼ੇ ਤੇ ਚੋਰੀ ਕੀਤੀਆਂ ਸੈਂਕੜੇ ਆਈਟਮਾਂ ਸਮੇਤ ਕਾਬੂ ਕੀਤਾ ਹੈ। ਦੋਵਾਂ ਉੱਤੇ ਗੰਭੀਰ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਅਨੁਸਾਰ ਇਹ ਲੋਕ ਲੰਮੇ ਸਮੇਂ ਤੋਂ ਇਨ੍ਹਾਂ ਕੰਮਾਂ ਵਿੱਚ ਪਏ ਹੋਏ ਸਨ। ਮੁਲਜ਼ਮਾਂ ਦੀ ਸ਼ਨਾਖਤ ਗੁਰਪ੍ਰੀਤ ਮਾਂਗਟ (26) ਅਤੇ ਪਰਵੀਨ ਗਿੱਲ (40) ਵਜੋਂ ਕੀਤੀ ਗਈ ਹੈ।
ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਬਰੈਂਪਟਨ ਦੇ ਇੱਕ ਘਰ ’ਚ ਨਸ਼ਿਆਂ ਦੀ ਖੇਪ ਅਤੇ ਚੋਰੀ ਕੀਤਾ ਸਮਾਨ ਹੋਣ ਦੀ ਸੂਚਨਾ ਮਿਲੀ। ਅਦਾਲਤ ’ਚੋਂ ਵਰੰਟ ਲੈ ਕੇ ਉਨ੍ਹਾਂ ਘਰ ਦੀ ਤਲਾਸ਼ੀ ਕੀਤੀ ਤਾਂ ਉਥੋਂ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਮੈਥਾਫੈਟਮਾਈਨ ਦੀ ਖੇਪ ਬਰਾਮਦ ਹੋਈ, ਜਿਸ ਨੂੰ ਪ੍ਰਚੂਨ ਵਿੱਚ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ।
ਘਰ ਦੀ ਤਲਾਸ਼ੀ ਦੌਰਾਨ ਉੱਥੋਂ ਸੈਂਕੜਿਆਂ ਦੀ ਗਿਣਤੀ ਵਿੱਚ ਅਜਿਹਾ ਸਮਾਨ ਮਿਲਿਆ, ਜਿਸ ਦੀ ਖਰੀਦ ਦਾ ਉੱਕਤ ਦੋਸ਼ੀ ਕੋਈ ਸਬੂਤ ਨਾ ਦੇ ਸਕੇ ਤੇ ਪੁੱਛਗਿੱਛ ਦੌਰਾਨ ਮੰਨ ਗਏ ਕਿ ਉਹ ਲੰਮੇ ਸਮੇਂ ਤੋਂ ਚੋਰੀਆਂ ਵੀ ਕਰਦੇ ਸਨ। ਪੁਲੀਸ ਨੇ ਨਸ਼ੇ ਅਤੇ ਚੋਰੀ ਕੀਤੇ ਸਮਾਨ ਦੀ ਬਾਜ਼ਾਰੀ ਕੀਮਤ ਦੋ ਲੱਖ ਡਾਲਰ (ਸਵਾ ਕਰੋੜ ਰੁਪਏ) ਦੇ ਕਰੀਬ ਦੱਸੀ ਹੈ। ਪੁਲੀਸ ਨੇ ਮਸ਼ਕੂਕਾਂ ਦੀਆਂ ਤਸਵੀਰਾਂ ਤਾਂ ਜਾਰੀ ਨਹੀਂ ਕੀਤੀਆਂ, ਪਰ ਉਨ੍ਹਾਂ ਤੋਂ ਬਰਾਮਦ ਸਮਾਨ ਦੀਆਂ ਤਸਵੀਰਾਂ ਜ਼ਰੂਰ ਨਸ਼ਰ ਕੀਤੀਆਂ ਹਨ।
ਇਸੇ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਫੋਰਟ ਸੇਂਟ ਜੌਹਨ ਪੁਲੀਸ ਨੇ ਇੱਕ ਘਰ ’ਚੋਂ ਵੱਡੀ ਮਾਤਰਾ ਵਿੱਚ ਨਸ਼ੇ ਬਰਾਮਦ ਕਰਕੇ 42 ਤੇ 49 ਸਾਲਾਂ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ

LEAVE A REPLY

Please enter your comment!
Please enter your name here