ਮੋਦੀ ਦੇ ਸਵਾਗਤ ਲਈ ਚੀਨ ਤਿਆਰ
ਕਿਹਾ ਦੋਸਤੀ ਅਤੇ ਏਕਤਾ ਨੁੂੰ ਮਿਲੇਗਾ ਨਵਾਂ ਰਾਹ
ਬੀਜਿੰਗ : ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ ਦੇ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ‘ਤੇ ਸਵਾਗਤ ਕੀਤਾ ਹੈ। ਚੀਨ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਕਿ ਇਹ ਸਮਾਗਮ ਏਕਤਾ ਅਤੇ ਦੋਸਤੀ ਦਾ ਪ੍ਰਤੀਕ ਹੋਵੇਗਾ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ,“ ’ਚੀਨ ਪ੍ਰਧਾਨ ਮੰਤਰੀ ਮੋਦੀ ਦਾ S3O ਤਿਆਨਜਿਨ ਸੰਮੇਲਨ ਵਿੱਚ ਸਵਾਗਤ ਕਰਦਾ ਹੈ। ਸਾਨੁੂੰ ਵਿਸ਼ਵਾਸ ਹੈ ਕਿ ਸਾਰੀਆਂ ਧਿਰਾਂ ਦੇ ਸਾਂਝੇ ਯਤਨਾਂ ਨਾਲ ਇਹ ਸੰਮੇਲਨ ਏਕਤਾ,ਦੋਸਤੀ ਅਤੇ ਠੋਸ ਨਤੀਜਿਆਂ ਦਾ ਪ੍ਰਤੀਕ ਬਣੇਗਾ। ਹੁਣ ਵਿਕਾਸ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋਵੇਗਾ ਜਿੱਥੇ ਮੈਂਬਰ ਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਏਕਤਾ ਅਤੇ ਮਿਲ ਕੇ ਕੰਮ ਕਰਨਗੇ ਅਤੇ ਬਿਹਤਰ ਨਤੀਜੇ ਪ੍ਰਾਪਤ ਕਰਨਗੇ।”ਇਸ ਵਿੱਚ 10 ਕੌਮਾਂਤਰੀ ਸੰਗਠਨਾਂ ਦੇ ਮੁਖੀਆਂ ਸਣੇ S3O ਮੈਂਬਰ ਦੇਸ਼ਾਂ ਅਤੇ 20 ਤੋਂ ਵੱਧ ਦੇਸ਼ਾਂ ਦੇ ਆਗੂ ਸ਼ਾਮਲ ਹੋਣਗੇ।
ਦੱਸ ਦਈਏ ਕਿ ਸ੍ਰੀ ਮੋਦੀ ਦੇ 29 ਅਗਸਤ ਨੁੂੰ ਜਾਪਾਨ ਦੇ ਦੌਰੇ ‘ਤੇ ਜਾਣ ਦੀ ਉਮੀਦ ਹੈ ਅਤੇ ਯਾਤਰਾ ਖ਼ਤਮ ਕਰਨ ਤੋਂ ਬਾਅਦ ਉਹ S3O ਸੰਮੇਲਨ ਲਈ ਚੀਨੀ ਸ਼ਹਿਰ ਤਿਆਨਜਿਨ ਜਾਣਗੇ। ਹਾਲਾਂਕਿ ਪ੍ਰਧਾਨ ਮੰਤਰੀ ਦੇ ਜਾਪਾਨ ਅਤੇ ਚੀਨ ਦੌਰੇ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਮੋਦੀ ਹੁਣ ਤੱਕ ਪੰਜ ਵਾਰ ਚੀਨ ਦਾ ਦੌਰਾ ਕਰ ਚੁੱਕੇ ਹਨ। ਅਮਰੀਕਾ ਵੱਲੋਂ ਭਾਰਤ ਉੱਤੇ ਰੂਸੀ ਤੇਲ ਖ਼ਰੀਦਣ ਤੇ ਵਧਾਏ ਜਾ ਰਹੇ ਦਬਾਅ ਦੇ ਦਰਮਿਆਨ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।
ਮੋਦੀ ਦੇ ਸਵਾਗਤ ਲਈ ਚੀਨ ਤਿਆਰਕਿਹਾ ਦੋਸਤੀ ਅਤੇ ਏਕਤਾ ਨੁੂੰ ਮਿਲੇਗਾ ਨਵਾਂ ਰਾਹ
Modi SCO summit 2024," "China India relations update," "Tianjin diplomatic summit," "SCO meeting agenda."