ਕੰਧ ਡਿੱਗਣ ਕਾਰਨ ਸੱਤ ਮੌਤਾਂ

"Delhi Rain," "Wall Collapse," "Jaitpur," "Kills 7."

0
133


ਨਵੀਂ ਦਿੱਲੀ : ਕੌਮੀ ਰਾਜਧਾਨੀ ਵਿੱਚ ਅੱਜ ਸਵੇਰੇ ਪਏ ਮੀਂਹ ਮਗਰੋਂ ਦੱਖਣ-ਪੂਰਬੀ ਦਿੱਲੀ ਵਿੱਚ ਜੈਤਪੁਰ ਦੇ ਹਰੀ ਨਗਰ ਇਲਾਕੇ ਵਿੱਚ ਕੰਧ ਡਿੱਗਣ ਕਾਰਨ ਦੋ ਬੱਚਿਆਂ ਅਤੇ ਦੋ ਔਰਤਾਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਮੰਦਰ ਦੀ ਕੰਧ ਅਚਾਨਕ ਡਿੱਗ ਗਈ ਜਿਸ ਕਾਰਨ ਇਸ ਨੇੜੇ ਝੁੱਗੀਆਂ ਵਿੱਚ ਰਹਿੰਦੇ ਲੋਕ, ਜਿਨ੍ਹਾਂ ਵਿੱਚ ਜ਼ਿਆਦਾਤਰ ਕਬਾੜ ਵੇਚਣ ਵਾਲੇ ਸਨ, ਇਸ ਦੀ ਚਪੇਟ ਵਿੱਚ ਆ ਗਏ।
ਜ਼ਖ਼ਮੀਆਂ ਨੂੰ ਸਫਦਰਜੰਗ ਹਸਪਤਾਲ ਅਤੇ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਪੁਰਸ਼, ਦੋ ਔਰਤਾਂ ਅਤੇ ਦੋ ਬੱਚੀਆਂ ਸ਼ਾਮਲ ਸਨ। ਮ੍ਰਿਤਕਾਂ ਦੀ ਪਛਾਣ ਸ਼ਬੀਬੁੱਲ (30), ਰਬੀਬੁੱਲ (30), ਮੁਤੂ ਅਲੀ (45), ਰੂਬੀਨਾ (25), ਡੌਲੀ (25), ਰੁਖਸਾਨਾ (6) ਅਤੇ ਹਸੀਨਾ (7) ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਹਸ਼ੀਬੁੱਲ ਨਾਮ ਦਾ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਕਿਹਾ ਕਿ ਇਹਤਿਆਤ ਵਜੋਂ ਨੇੜਲੀਆਂ ਝੁੱਗੀਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here