ਨਿਊਯਾਰਕ : ਬਾਰਡਰ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫ਼ਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ਤੇ ਦਾਖ਼ਲ ਹੋਣ ਵਾਲੇ ਦੋ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਯੂਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (32P) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਉਲਟਨ ਸੈਕਟਰ ਬਾਰਡਰ ਪੈਟਰੋਲ ਏਜੰਟਾਂ ਨੇ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ, ਜੋ 1 ਅਗਸਤ ਨੂੰ ਮੇਨ ਦੇ ਉੱਤਰ-ਪੂਰਬੀ ਰਾਜ ਦੇ ਨੇੜੇ ਪੈਦਲ ਹੀ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਚੁੱਕੇ ਸਨ।
ਸੀਬੀਪੀ ਨੇ ਕਿਹਾ, “ਇਹ ਗ੍ਰਿਫ਼ਤਾਰੀਆਂ ਅਨੋਖੀਆਂ ਹਨ ਕਿਉਂਕਿ ਮੇਨ ਵਿੱਚ ਬਾਰਡਰ ਪੈਟਰੋਲ ਏਜੰਟਾਂ ਨੂੰ ਪਿਛਲੇ ਤਿੰਨ ਵਿੱਤੀ ਸਾਲਾਂ ਵਿੱਚ ਸਿਰਫ਼ 15 ਭਾਰਤੀ ਨਾਗਰਿਕਾਂ ਦਾ ਸਾਹਮਣਾ ਕਰਨਾ ਪਿਆ ਹੈ।”ਦੋਵਾਂ ਵਿਅਕਤੀਆਂ ’ਤੇ ਕੇਸ ਚਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲੇ ਦੀ ਕਾਰਵਾਈ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।
ਹਾਉਲਟਨ ਸੈਕਟਰ ਦੇ ਕਾਰਜਕਾਰੀ ਚੀਫ਼ ਪੈਟਰੋਲ ਏਜੰਟ ਕਰੇਗ ਸ਼ੈਪਲੇ ਨੇ ਕਿਹਾ, “ਜਦੋਂ ਕਿ ਯੂਐੱਸ ਬਾਰਡਰ ਪੈਟਰੋਲ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਦੀ ਰਿਕਾਰਡ ਘੱਟ ਗਿਣਤੀ ਦਾ ਅਨੁਭਵ ਕਰ ਰਿਹਾ ਹੈ, ਕੁਝ ਵਿਅਕਤੀ ਅਜੇ ਵੀ ਸਾਡੇ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਤੁਸੀਂ ਗ਼ੈਰ-ਕਾਨੂੰਨੀ ਢੰਗ ਨਾਲ ਸਾਡੀਆਂ ਸਰਹੱਦਾਂ ਪਾਰ ਕਰਦੇ ਹੋ, ਤਾਂ ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਕੇਸ ਚਲਾਇਆ ਜਾਵੇਗਾ ਅਤੇ ਤੁਹਾਡੇ ਮੂਲ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।” ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਕਿਹਾ ਕਿ ਹੁਣ ਇਹ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਮੌਜੂਦ ਵਿਅਕਤੀਆਂ ਲਈ ਆਪਣੇ ਦੇਸ਼ ਜਾਂ ਕਿਸੇ ਹੋਰ ਦੇਸ਼ ਵਿੱਚ ਵਾਪਸ ਜਾਣ ਲਈ ਇੱਕ ਸਵੈ-ਇੱਛਤ, ਪ੍ਰੇਰਿਤ ਪ੍ਰਕਿਰਿਆ ਦੀ ਪੇਸ਼ਕਸ਼ ਕਰ ਰਿਹਾ ਹੈ ।