ਇਸਲਾਮਾਬਾਦ : ਪਾਕਿਸਤਾਨੀ ਥਲ ਸੈਨਾ ਦੇ ਮੁਖੀ ਆਸਿਮ ਮੁਨੀਰ ਇਸ ਹਫ਼ਤੇ ਸਿਖ਼ਰਲੇ ਅਮਰੀਕੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਲਈ ਅਮਰੀਕਾ ਦਾ ਦੌਰਾ ਕਰ ਸਕਦੇ ਹਨ। ਭਾਰਤ ਨਾਲ ਚਾਰ ਦਿਨ ਤੱਕ ਚੱਲੇ ਫੌਜੀ ਸੰਘਰਸ਼ ਤੋਂ ਬਾਅਦ ਇਹ ਉਨ੍ਹਾਂ ਦੀ ਦੂਜੀ ਵਾਸ਼ਿੰਗਟਨ ਯਾਤਰਾ ਹੋਵੇਗੀ। ਮੀਡੀਆ ਰਿਪੋਰਟ ’ਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਜੂਨ ’ਚ ਮੁਨੀਰ ਪੰਜ ਰੋਜ਼ਾ ਯਾਤਰਾ ’ਤੇ ਅਮਰੀਕਾ ਗਏ ਸਨ, ਜਿਸ ਦੌਰਾਨ ਉਹ ਰਾਸ਼ਟਰਪਤੀ ਨਾਲ ਦੁਪਹਿਰ ਦੇ ਖਾਣੇ ’ਤੇ ਸ਼ਾਮਲ ਹੋਏ ਸਨ। ਉਸ ਮੀਟਿੰਗ ਦੀ ਸਮਾਪਤੀ ਟਰੰਪ ਵੱਲੋਂ ਤੇਲ ਸੌਦੇ ਸਮੇਤ ਵੱਖ ਵੱਖ ਖੇਤਰਾਂ ’ਚ ਅਮਰੀਕਾ-ਪਾਕਿਸਤਾਨ ਸਹਿਯੋਗ ਵਧਾਉਣ ਦੇ ਐਲਾਨ ਨਾਲ ਹੋਈ ਸੀ। ਡਾਅਨ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਫੀਲਡ ਮਾਰਸ਼ਲ ਮੁਨੀਰ ਇਸ ਹਫ਼ਤੇ ਆਪਣੇ ਅਮਰੀਕੀ ਹਮਰੁਤਬਾ ਨਾਲ ਵਿਚਾਰ-ਚਰਚਾ ਲਈ ਅਮਰੀਕਾ ਆਉਣ ਵਾਲੇ ਹਨ। ਜੁਲਾਈ ਦੇ ਅਖੀਰ ’ਚ ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਮਾਈਕਲ ਐਰਿਕ ਕੁਰਿੱਲਾ ਨੇ ਪਾਕਿਸਤਾਨ ਯਾਤਰਾ ਕੀਤੀ ਸੀ