ਟਰੰਪ ਤੇ ਪੂਤਿਨ ਦੀ ਮੀਟਿੰਗ 15 ਅਗਸਤ ਨੂੰ

Date:

ਟਰੰਪ ਤੇ ਪੂਤਿਨ ਦੀ ਮੀਟਿੰਗ 15 ਅਗਸਤ ਨੂੰ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਯੂਕਰੇਨ ਸ਼ਾਂਤੀ ਸਮਝੌਤੇ ਉੱਤੇ ਗੱਲਬਾਤ ਕਰਨ ਲਈ 15 ਅਗਸਤ ਨੂੰ ਅਲਾਸਕਾ ਵਿੱਚ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕਰਨਗੇ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਉਦੋਂ ਕੀਤਾ ਹੈ ਜਦੋਂ ਉਨ੍ਹਾਂ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਸਮੇਤ ਦੋਵੇਂ ਧਿਰਾਂ ਜੰਗਬੰਦੀ ਸਮਝੌਤੇ ਦੇ ਨੇੜੇ ਹਨ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸਾਢੇ ਤਿੰਨ ਸਾਲਾਂ ਦੇ ਸੰਘਰਸ਼ ਨੂੰ ਹੱਲ ਕਰ ਸਕਦਾ ਹੈ, ਜਿਸ ਲਈ ਯੂਕਰੇਨ ਨੂੰ ਮਹੱਤਵਪੂਰਨ ਖੇਤਰ ਛੱਡਣ ਦੀ ਲੋੜ ਹੋ ਸਕਦੀ ਹੈ।
ਟਰੰਪ ਨੇ ਸ਼ੁੱਕਰਵਾਰ ਨੂੰ ਪਹਿਲਾਂ ਵਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸੁਝਾਅ ਦਿੱਤਾ ਸੀ ਕਿ ਸਮਝੌਤੇ ਵਿੱਚ ਜ਼ਮੀਨ ਦੀ ਕੁਝ ਅਦਲਾ-ਬਦਲੀ ਸ਼ਾਮਲ ਹੋ ਸਕਦੀ ਹੈ। ਰਿਪਬਲਿਕਨ ਰਾਸ਼ਟਰਪਤੀ ਨੇ ਕਿਹਾ, ‘‘ਦੋਵਾਂ ਦੀ ਬਿਹਤਰੀ ਲਈ ਖੇਤਰਾਂ ਦੀ ਕੁਝ ਅਦਲਾ-ਬਦਲੀ ਹੋਵੇਗੀ।”ਬਾਅਦ ਵਿੱਚ ਕਰੈਮਲਿਨ ਨੇ ਆਨਲਾਈਨ ਬਿਆਨ ਵਿੱਚ ਇਸ ਤਜਵੀਜ਼ਤ ਮੁਲਾਕਾਤ ਦੀ ਪੁਸ਼ਟੀ ਕੀਤੀ।
ਪੂਤਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਨੇ ਕਿਹਾ ਕਿ ਦੋਵੇਂ ਆਗੂ ‘ਯੂਕਰੇਨੀ ਸੰਕਟ ਦੇ ਲੰਮੇ ਸਮੇਂ ਦੇ ਸ਼ਾਂਤੀਪੂਰਨ ਹੱਲ ਨੂੰ ਪ੍ਰਾਪਤ ਕਰਨ ਲਈ ਵਿਕਲਪਾਂ ’ਤੇ ਚਰਚਾ ਕਰਨ ਵੱਲ ਧਿਆਨ ਕੇਂਦਰਤ ਕਰਨਗੇ। ਉਸ਼ਾਕੋਵ ਨੇ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਚੁਣੌਤੀਪੂਰਨ ਅਮਲ ਹੋਵੇਗਾ, ਪਰ ਅਸੀਂ ਇਸ ਵਿੱਚ ਸਰਗਰਮੀ ਅਤੇ ਊਰਜਾ ਨਾਲ ਸ਼ਾਮਲ ਹੋਵਾਂਗੇ।’’
ਉਧਰ ਸ਼ੁੱਕਰਵਾਰ ਨੂੰ ਰਾਸ਼ਟਰ ਦੇ ਨਾਂ ਆਪਣੇ ਸ਼ਾਮ ਦੇ ਸੰਬੋਧਨ ਵਿੱਚ ਜ਼ੈਲੇਂਸਕੀ ਨੇ ਕਿਹਾ ਕਿ ਜਦੋਂ ਤੱਕ ਰੂਸ ’ਤੇ ਲੋੜੀਂਦਾ ਦਬਾਅ ਪਾਇਆ ਜਾਂਦਾ ਹੈ, ਜੰਗਬੰਦੀ ਪ੍ਰਾਪਤ ਕਰਨਾ ਸੰਭਵ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਮੁਲਕਾਂ ਦੇ ਆਗੂਆਂ ਨਾਲ ਇੱਕ ਦਰਜਨ ਤੋਂ ਵੱਧ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦੀ ਟੀਮ ਅਮਰੀਕਾ ਨਾਲ ਲਗਾਤਾਰ ਸੰਪਰਕ ਵਿੱਚ ਹੈ। ਪੂਤਿਨ ਚਾਰ ਯੂਕਰੇਨੀ ਖੇਤਰਾਂ- ਲੁਹਾਨਸਕ, ਡੋਨੇਤਸਕ, ਜ਼ਾਪੋਰਿਜ਼ਿਜ਼ੀਆ ਅਤੇ ਖੇਰਸਨ- ਦੇ ਨਾਲ-ਨਾਲ ਕਰੀਮੀਆ ਦੇ ਕਾਲੇ ਸਾਗਰ ਪ੍ਰਾਇਦੀਪ ਦਾ ਦਾਅਵਾ ਕਰਦੇ ਹਨ, ਜਿਸਨੂੰ ਉਨ੍ਹਾਂ ਨੇ 2014 ਵਿੱਚ ਆਪਣੇ ਨਾਲ ਮਿਲਾ ਲਿਆ ਸੀ। ਉਨ੍ਹਾਂ ਦੀਆਂ ਫੌਜਾਂ ਇਨ੍ਹਾਂ ਚਾਰ ਖੇਤਰਾਂ ਦੇ ਇਲਾਕਿਆਂ ’ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰਦੀਆਂ ਹਨ।
ਇਸ ਤੋਂ ਪਹਿਲਾਂ ਬਲੂਮਬਰਗ ਨਿਊਜ਼ ਨੇ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਅਤੇ ਰੂਸੀ ਅਧਿਕਾਰੀ ਇੱਕ ਸਮਝੌਤੇ ਲਈ ਕੰਮ ਕਰ ਰਹੇ ਹਨ ਜਿਸ ਨਾਲ ਫੌਜੀ ਹਮਲੇ ਦੌਰਾਨ ਮਾਸਕੋ ਵੱਲੋਂ ਕਬਜ਼ਾ ਕੀਤੇ ਗਏ ਖੇਤਰਾਂ ’ਤੇ ਪੱਕਾ ਕਬਜ਼ਾ ਹੋ ਜਾਵੇਗਾ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬਲੂਮਬਰਗ ਦੀ ਕਹਾਣੀ ਅਟਕਲਾਂ ਸੀ। ਕਰੈਮਲਿਨ ਦੇ ਬੁਲਾਰੇ ਨੇ ਸੰਪਰਕ ਕਰਨ ’ਤੇ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ। ਰਾਇਟਰਜ਼ ਬਲੂਮਬਰਗ ਰਿਪੋਰਟ ਦੇ ਪਹਿਲੂਆਂ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਸੀ।

Varinder Singh
Varinder Singhhttps://amazingtvusa.com
Thanks for watching Amazing Tv Keep supporting keep watching pls like and share thanks

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਪੁੱਜੇ, ਕੀਤੀ ਬੁਲੇਟ ਟਰੇਨ ਦੀ ਯਾਤਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਪੁੱਜੇ, ਕੀਤੀ ਬੁਲੇਟ ਟਰੇਨ...

ਕਰਤਾਰਪੁਰ ਸਾਹਿਬ ਸਣੇ ਹੜ੍ਹ ਪ੍ਰਭਾਵਿਤ ਸਾਰੇ ਸਿੱਖ ਧਾਰਮਿਕ ਸਥਾਨ ਬਚਾਏ ਜਾਣਗੇ: ਮੁਨੀਰ

ਕਰਤਾਰਪੁਰ ਸਾਹਿਬ ਸਣੇ ਹੜ੍ਹ ਪ੍ਰਭਾਵਿਤ ਸਾਰੇ ਸਿੱਖ ਧਾਰਮਿਕ ਸਥਾਨ...

ਚੜ੍ਹਦਾ ਅਤੇ ਲਹਿੰਦਾ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਹੇਠ

ਚੜ੍ਹਦਾ ਅਤੇ ਲਹਿੰਦਾ ਪੰਜਾਬ ਭਾਰੀ ਹੜ੍ਹਾਂ ਦੀ ਮਾਰ ਹੇਠਭਾਰਤੀ...

ਬੰਦੂਕ ’ਤੇ ‘ਨਿਊਕ ਇੰਡੀਆ’ ਤੇ ‘ਮਾਸ਼ਾਅੱਲ੍ਹਾ’ ਲਿਖਿਆ ਹੋਇਆ ਸੀ ਗੋਲੀ ਚਲਾਉਣ ਵਾਲੀ ਕੁੜੀ ਨੇ

ਬੰਦੂਕ ’ਤੇ ‘ਨਿਊਕ ਇੰਡੀਆ’ ਤੇ ‘ਮਾਸ਼ਾਅੱਲ੍ਹਾ’ ਲਿਖਿਆ ਹੋਇਆ ਸੀ...