ਦੋਗਣੇ ਟੈਰਿਫ ਕਾਰਨ ਭਾਰਤੀ ਫੈਕਟਰੀ ਮਾਲਕ ਪ੍ਰੇਸ਼ਾਨ

US tariff impact on Indian factories," "India factory relocation due to tariffs," "Pearl Global US tariffs," "Walmart India orders halted."

0
467

ਚੰਡੀਗੜ੍ਹ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਭਾਰਤੀ ਵਸਤਾਂ ਉਤੇ ਟੈਰਿਫ ਵਧਾਏ ਜਾਣ ਦੇ ਹਾਲੀਆ ਐਲਾਨ ਤੋਂ ਬਾਅਦ ਕੱਪੜਾ ਨਿਰਮਾਤਾ ਅਤੇ ਹੋਰ ਵੱਡਿਆਂ ਫੈਕਟਰੀਆਂ ਵਾਲੇ ਬਹੁਤ ਪ੍ਰੇਸ਼ਾਨੀ ਦੀ ਹਾਲਤ ਵਿੱਚ ਹਨ। ਅਮਰੀਕੀ ਖਰੀਦਦਾਰਾਂ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਵਾਧੂ ਟੈਰਿਫ ਲਾਗਤਾਂ ਨੂੰ ਜਜ਼ਬ ਕਰੋ ਜਾਂ ਉਤਪਾਦਨ ਨੂੰ ਭਾਰਤ ਤੋਂ ਬਾਹਰ ਸ਼ਿਫਟ ਕਰੋ।
ਐਨਡੀਟੀਵੀ ਦੀ ਰਿਪੋਰਟ ਅਨੁਸਾਰ, ਵਾਲਮਾਰਟ, ਐਮਾਜ਼ੋਨ ਅਤੇ ਟਾਰਗੈੱਟ (Walmart, 1ma੍ਰon and “arget) ਸਮੇਤ ਪ੍ਰਮੁੱਖ ਅਮਰੀਕੀ ਪਰਚੂਨ ਵਿਕਰੇਤਾਵਾਂ ਨੇ ਭਾਰਤ ਤੋਂ ਆਰਡਰ ਰੋਕ ਦਿੱਤੇ ਹਨ। ਜਵਾਬ ਵਿੱਚ ਪਰਲ ਗਲੋਬਲ ਨੇ ਆਪਣੀ ਪੈਦਾਵਾਰ ਨੂੰ ਬੰਗਲਾਦੇਸ਼, ਇੰਡੋਨੇਸ਼ੀਆ, ਵੀਅਤਨਾਮ ਅਤੇ ਗੁਆਟੇਮਾਲਾ ਵਿਚਲੀਆਂ ਆਪਣੀਆਂ ਫੈਕਟਰੀਆਂ ਵਿੱਚ ਤਬਦੀਲ ਕਰਨ ਦੀ ਪੇਸ਼ਕਸ਼ ਕਰਕੇ ਆਪਣੇ ਅਮਰੀਕੀ ਭਾਈਵਾਲਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਗ਼ੌਰਤਲਬ ਹੈ ਕਿ ਇਹ ਸਾਰੇ ਮੁਲਕ ਭਾਰਤੀ ਮਾਲ ’ਤੇ ਨਵੇਂ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਨਹੀਂ ਹਨ।
ਅਪਰੈਲ ਵਿੱਚ ਟਰੰਪ ਦੇ ਸ਼ੁਰੂਆਤੀ ਟੈਰਿਫ ਤਜਵੀਜ਼ਾਂ ਜੋ ਕਿ ਭਾਰਤ ਲਈ ਆਪਣੇ ਮੁਕਾਬਲੇ ਵਾਲੇ ਏਸ਼ੀਆਈ ਕੱਪੜਾ ਨਿਰਮਾਤਾਵਾਂ ਬੰਗਲਾਦੇਸ਼, ਵੀਅਤਨਾਮ ਅਤੇ ਚੀਨ ਨਾਲੋਂ ਘੱਟ ਸਨ – ਨੂੰ ਭਾਰਤ ਲਈ 16 ਅਰਬ ਡਾਲਰ ਦੇ ਕੱਪੜਾ ਬਰਾਮਦ ਬਾਜ਼ਾਰ ਵਿੱਚ ਤੇਜ਼ੀ ਨਾਲ ਫੈਲਣ ਦੇ ਮੌਕੇ ਵਜੋਂ ਦੇਖਿਆ ਗਿਆ ਸੀ। ਪਰ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਿਚਕਾਰ ਸਬੰਧਾਂ ਵਿੱਚ ਖਟਾਸ ਆਉਣ ਨਾਲ ਹਾਲਾਤ ਬਦਲ ਗਏ ਹਨ ਅਤੇ ਭਾਰਤ ਹੁਣ 50 ਫ਼ੀਸਦੀ ਟੈਰਿਫ ਦਾ ਸਾਹਮਣਾ ਕਰ ਰਿਹਾ ਹੈ, ਜਦੋਂ ਕਿ ਇਹ ਦਰ ਬੰਗਲਾਦੇਸ਼ ਤੇ ਵੀਅਤਨਾਮ ਲਈ 20 ਫ਼ੀਸਦੀ ਅਤੇ ਚੀਨ ਲਈ 30 ਫ਼ੀਸਦੀ ਹੈ।
ਪਰਲ ਆਪਣੇ ਕਾਰੋਬਾਰ ਦਾ ਲਗਭਗ ਅੱਧਾ ਹਿੱਸਾ ਅਮਰੀਕਾ ਤੋਂ ਪ੍ਰਾਪਤ ਕਰਦਾ ਹੈ। ਬੈਨਰਜੀ ਨੇ ਗਾਹਕਾਂ ਦਾ ਨਾਮ ਲਏ ਬਿਨਾਂ ਕਿਹਾ ਕਿ ਕੁਝ ਗਾਹਕਾਂ ਨੇ ਭਾਰਤ ਤੋਂ ਉਤਪਾਦ ਲੈਣਾ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ ਹੈ, ਪਰ ਤਾਂ ਜੇ ਕੰਪਨੀ ਟੈਰਿਫ ਬੋਝ ਸਾਂਝਾ ਕਰ ਸਕਦੀ ਹੈ, ਪਰ ਇਹ ਵਿਵਹਾਰਕ ਨਹੀਂ ਹੈ।

LEAVE A REPLY

Please enter your comment!
Please enter your name here