ਅਮਰੀਕਾ ਨੂੰ ਕੁੱਲ ਵਪਾਰਕ ਬਰਾਮਦ ਦੇ 55 ਫੀਸਦੀ ’ਤੇ ਅਸਰ ਪਵੇਗਾ: ਵਿੱਤ ਰਾਜ ਮੰਤਰੀ
ਨਵੀਂ ਦਿੱਲੀ : ਅਮਰੀਕਾ ਨੂੰ ਭਾਰਤ ਦੇ ਕੁੱਲ ਵਪਾਰਕ ਬਰਾਮਦ ਦਾ ਲਗਪਗ 55 ਫੀਸਦੀ ਵਾਧੂ ਟੈਕਸ ਆਵੇਗਾ। ਇਹ ਬਿਆਨ ਰਾਜ ਮੰਤਰੀ ਪੰਕਜ ਚੌਧਰੀ ਨੂੰ ਲੋਕ ਸਭਾ ’ਚ ਜਾਰੀ ਕੀਤਾ। ਉਨ੍ਹਾਂ ਕਿਹਾਲਕੀ ਸਰਕਾਰ ਨੇ ਭਾਰਤੀ ਵਸਤੂਆਂ ’ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਟੈਕਸ ਦੇ ਅਸਰ ਦਾ ਕੋਈ ਮੁਲਾਂਕਣ ਕੀਤਾ ਹੈ। ਚੌਧਰੀ ਨੇ ਕਿਹਾ, ‘‘ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਮਰੀਕਾ ਨੂੰ ਭਾਰਤ ਦੇ ਕੁੱਲ ਵਪਾਰਕ ਨਿਰਯਾਤ ਮੁੱਲ ਦਾ ਲਗਭਗ 55 ਫੀਸਦੀ ਇਸ ਟੈਕਸ ਦੇ ਅਧੀਨ ਹੋਵੇਗਾ।’’ ਉਨ੍ਹਾਂ ਕਿਹਾ ਕਿ 7 ਅਗਸਤ ਤੋਂ ਅਮਰੀਕਾ ਨੂੰ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਕੁਝ ਵਸਤੂਆਂ ’ਤੇ 25 ਫੀਸਦੀ ਦਾ ਟੈਕਸ ਲਗਾਉਣ ਦਾ ਪ੍ਰਸਤਾਵ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 27 ਅਗਸਤ ਤੋਂ ਪ੍ਰਭਾਵੀ ਹੋਣ ਵਾਲਾ ਵਾਧੂ 25 ਫੀਸਦੀ ਟੈਕਸ ਵੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਅਮਰੀਕਾ ਨੂੰ ਭਾਰਤੀ ਵਸਤੂਆਂ ’ਤੇ ਕੁੱਲ ਟੈਕਸ ਹੁਣ 50 ਫੀਸਦੀ ਹੋ ਗਿਆ ਹੈ।