ਏ.ਆਈ. ਰਾਹੀਂ ਹੋ ਰਹੇ ਫਰਾਡਾਂ ਤੋਂ ਸਾਵਧਾਨ ਹੋਣ ਦੀ ਲੋੜ : ਰਪਿੰਦਰ ਕੌਰ (ਬਿਜਨੈੱਸ ਮਾਹਿਰ)

0
290

ਏ.ਆਈ. ਰਾਹੀਂ ਹੋ ਰਹੇ ਫਰਾਡਾਂ ਤੋਂ ਸਾਵਧਾਨ ਹੋਣ ਦੀ ਲੋੜ : ਰਪਿੰਦਰ ਕੌਰ (ਬਿਜਨੈੱਸ ਮਾਹਿਰ)
ਏ.ਆਈ. ਨੇ ਜਿਥੇ ਮੀਡੀਆ ਅਤੇ ਇੰਟਰਨੈੱਟ ਦੇ ਖੇਤਰ ਵਿੱਚ ਵੱਡੀ ਤਰੱਕੀ ਲਿਆਂਦੀ ਹੈ, ਉਥੇ ਇਸ ਦੇ ਬੁਰੇ ਪ੍ਰਭਾਵ ਵੀ ਬਹੁਤ ਵੱਡੀ ਗਿਣਤੀ ਵਿੱਚ ਦਿਖਾਈ ਦੇ ਰਹੇ ਹਨ। ਏ.ਆਈ. ਨਾਲ ਬਹੁਤ ਤਰ੍ਹਾਂ ਦੇ ਫਰਾਡ ਹੋ ਰਹੇ ਹਨ। ਲੋਕਾਂ ਦਾ ਪੈਸਾ ਬੈਂਕਾਂ ਵਿੱਚ ਵੀ ਸਕਿਊਰ ਨਹੀਂ ਹੈ। ਆਏ ਦਿਨ ਕੋਈ ਨਾ ਕੋਈ ਫਰਾਡ ਦੇਖਣ-ਸੁਣਨ ਨੂੰ ਮਿਲ ਹੀ ਜਾਂਦਾ ਹੈ, ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅਮੇਜਿੰਗ ਟੀ.ਵੀ. ਵੱਲੋਂ ਬਿਜਨੈੱਸ ਮੈਨੇਜ਼ਰ ਰੁਪਿੰਦਰ ਜੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਅਮੇਜਿੰਗ ਟੀ.ਵੀ. ਦੇ ਚੀਫ ਐਡੀਟਰ ਵਰਿੰਦਰ ਸਿੰਘ ਨੇ ਪੂਰੀ ਗਹਿਰਾਈ ਨਾਲ ਇਸ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ।

https://www.youtube.com/watch?v=DXsoWrJysyI&t=269s
ਗੱਲਬਾਤ ਦੌਰਾਨ ਰਪਿੰਦਰ ਕੌਰ ਨੇ ਦੱਸਿਆ ਬਿਜਨੈੱਸ ਅਤੇ ਜਨਰਲ ਅਕਾਊਂਟ ਹੈਕ ਕਰਕੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ, ਜਿਸ ਤੋਂ ਪੂਰਨ ਰੂਪ ਵਿੱਚ ਸਾਵਧਾਨ ਹੋਣ ਦੀ ਲੋੜ ਹੈ। ਅੱਜ ਕੱਲ੍ਹ ਫੇਕ ਚੈੱਕ ਬਣਾ ਕੇ ਉਸ ਨੂੰ ਕੈਸ਼ ਕਰਵਾ ਲਿਆ ਜਾਂਦਾ ਹੈ ਅਤੇ ਕਸਟਮਰ ਨੂੰ ਪਤਾ ਤੱਕ ਨਹੀਂ ਚੱਲਦਾ। ਅਜਿਹਾ ਉਨ੍ਹਾਂ ਕਸਮਟਰ ਨਾਲ ਹੋ ਰਿਹਾ ਹੈ ਜੋ ਆਪਣੇ ਬੈਂਕ ਅਕਾਊਂਟ ਨੂੰ ਲਗਾਤਾਰ ਨਹੀਂ ਦੇਖਦਾ ਅਤੇ ਆਪਣੇ ਅਕਾਊਂਟ ’ਤੇ ਸਕਿਊਰਟੀ ਨਹੀਂ ਪਾਉਂਦਾ।
ਰੁਪਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਆਦਾਤਰ ਫਰਾਡ ਬਜ਼ੁਰਗਾਂ ਨਾਲ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਟੈਕਨਾਲੋਜੀ ਦੀ ਬਹੁਤੀ ਸਮਝ ਨਹੀਂ ਹੁੰਦੀ। ਲੁਟੇਰੇ ਵਿਅਕਤੀ ਹਮਦਰਦੀ ਦਿਖਾ ਕੇ ਮੱਦਦ ਦੇਣ ਦੇ ਬਹਾਨੇ ਉਨ੍ਹਾਂ ਦਾ ਪਾਸਵਰਡ ਕਿਸੇ ਤਰ੍ਹਾਂ ਲੈ ਲੈਂਦੇ ਹਨ ਅਤੇ ਉਨ੍ਹਾਂ ਦੇ ਕਰੈਡਿਟ ਕਾਰਡ ਬਦਲ ਕੇ ਬਾਅਦ ਵਿੱਚ ਅਕਾਊਂਟ ਵਿੱਚੋਂ ਪੈਸੇ ਕਢਵਾ ਲੈਂਦੇ ਹਨ।
ਏ.ਆਈ. ਨੇ ਚੋਰਾਂ ਲਈ ਇਹ ਕੰਮ ਹੋਰ ਵੀ ਅਸਾਨ ਕਰ ਦਿੱਤਾ ਹੈ।
ਚੋਰਾਂ ਵੱਲੋਂ ਫੈਮਿਲੀ ਮੈਂਬਰ ਬਣ ਕੇ ਕਾਲ ਕੀਤੀ ਜਾਂਦੀ ਹੈ ਅਤੇ ਏ.ਆਈ. ਟੈਕਨਾਲਜੀ ਰਾਹੀਂ ਤੁਹਾਡੇ ਫੈਮਿਲੀ ਮੈਂਬਰ ਬੇਟਾ-ਬੇਟੀ ਦੇ ਵਾਂਗ ਹੀ ਅਵਾਜ਼ ਤਿਆਰ ਕਰਕੇ ਗੱਲਬਾਤ ਕਰਦੇ ਹਨ ਅਤੇ ਪੈਸੇ ਦੀ ਮੰਗ ਕਰਦੇ ਹਨ। ਉਨ੍ਹਾਂ ਦੀ ਅਵਾਜ਼ ਅਤੇ ਹਾਵਭਾਵ ਵਿੱਚ ਏ.ਆਈ. ਰਾਹੀਂ ਐਨੀ ਸਟੀਕਤਾ ਆ ਜਾਂਦੀ ਹੈ ਕਿ ਜੱਜ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਜਾਂ ਕੋਈ ਹੋਰ। ਆਪਣੇ ਆਪ ਨੂੰ ਕਿਸੇ ਸਮੱਸਿਆ ਵਿੱਚ ਫਸੇ ਹੋਣ ਦਾ ਨਾਟਕ ਕਰਕੇ ਕਿਸੇ ਦੀ ਅਕਾਊਂਟ ਵਿੱਚ ਪੈਸੇ ਪਾਉਣ ਨੂੰ ਕਹਿੰਦੇ ਹਨ ਅਤੇ ਓ.ਟੀ.ਪੀ. ਜਾਂ ਅਕਾਊਂਟ ਹੈਕ ਕਰਕੇ ਵੱਡੇ ਫਰਾਡ ਕਰ ਰਹੇ ਹਨ। ਪੈਸੇ ਭੇਜਣ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਤੁਹਾਡੇ ਪਰਿਵਾਰਕ ਮੈਂਬਰ ਦੀ ਕਾਲ ਹੀ ਨਹੀਂ ਸੀ, ਪਰ ਪੈਸੇ ਟਰਾਂਸਫਰ ਹੋ ਚੁੱਕੇ ਹੁੰਦੇ ਹਨ। ਤੁਸੀਂ ਭਾਵੇਂ ਆਪਣੇ ਬੈਂਕ ਨਾਲ ਗੱਲਬਾਤ ਵੀ ਕਰਦੇ ਹੋ ਪਰ ਕੋਈ ਹੱਲ ਨਹੀਂ ਨਿਕਲ ਪਾਉਂਦਾ। ਜਿਸ ਵੱਲ ਧਿਆਨ ਦੇਣ ਦੀ ਫੌਰੀ ਲੋੜ ਹੈ।
ਜੇਕਰ ਤੁਹਾਨੂੰ ਵੀ ਕੋਈ ਇਸ ਪ੍ਰਕਾਰ ਦੀ ਕਾਲ ਆਵੇ ਜਾਂ ਤੁਹਾਨੂੰ ਸ਼ੱਕ ਹੋਵੇ ਤਾਂ ਆਪਣਾ ਫੋਨ ਹੈਂਗਅੱਪ ਕਰਕੇ ਆਪਣੇ ਪਰਿਵਾਰਕ ਮੈਂਬਰ ਨੂੰ ਆਪ ਸੰਪਰਕ ਕਰੋ ਜਾਂ ਸੰਬੰਧਤ ਵਿਭਾਗ ਤੋਂ ਜਾਣਕਾਰੀ ਲਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਉਥੇ ਤੁਸੀਂ ਫਰਾਡ ਤੋਂ ਵੀ ਬਚ ਸਕਦੇ ਹੋ।
ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ੍ਹ ਏ.ਆਈ. ਐਨੀ ਅਡਵਾਂਸ ਹੋ ਚੁੱਕੀ ਹੈ ਕਿ ਤੁਹਾਡੇ ਕਰੈਡਿਟ ਕਾਰਡ ਨੂੰ ਜੇਬ ਵਿੱਚੋਂ ਹੀ ਸਕੈਨ ਕਰ ਲਿਆ ਜਾ ਸਕਦਾ ਹੈ, ਇਸ ਲਈ ਕਰੈਡਿਟ ਕਾਰਡ ਨੂੰ ਮੈਟਲ ਦੇ ਬੋਕਸ ਵਿੱਚ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦਾ ਕਲੋਨ ਨਾ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਜੇਕਰ ਤੁਸੀਂ ਟੱਚ ਸਕਰੀਨ ਰਾਹੀਂ ਪੇਮੈਂਟ ਕਰਦੇ ਹੋ ਤਾਂ ਉਸ ਨੂੰ ਪਰੋਪਰ ਤਰੀਕੇ ਨਾਲ ਬੰਦ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਐਪ ਖੁੱਲ੍ਹੇ ਰਹਿਣ ਦੀ ਸੂਰਤ ਵਿੱਚ ਤੁਹਾਡੇ ਨਾਲ ਏ.ਆਈ. ਠੱਗੀ ਕਰ ਸਕਦਾ ਹੈ।
ਗੱਲਬਾਤ ਦੌਰਾਨ ਰੁਪਿੰਦਰ ਜੀ ਨੇ ਦੱਸਿਆ ਕਿ ਜੇਕਰ ਤੁਸੀਂ ਆਪਣੇ ਕਰੈਡਿਟ ਸਕੋਰ ਵਧਾਉਣਾ ਚਾਹੁੰਦੇ ਹੋ ਤਾਂ ਜਦੋਂ ਤੁਸੀਂ ਪੇਮੈਂਟ ਕਰ ਦਿੰਦੇ ਹੋ ਤਾਂ ਜਲਦੀ ਹੀ ਬੈਲੇਸ ਬਰਾਬਰ ਕਰ ਦਿਓ, ਇਸ ਨਾਲ ਤੁਹਾਡੀ ਕਰੈਡੀਬਿਲਟੀ ਨੋਟ ਹੁੰਦੀ ਹੈ ਅਤੇ ਤੁਹਾਨੂੰ ਕਰੈਡਿਟ ਮਿਲਦਾ ਹੈ। ਘੱਟ ਤੋਂ ਘੱਟ 30% ਤੁਹਾਡੇ ਬੈਲੇਸ ਵਿੱਚ ਰਹਿਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਦੇਰ ਤੁਸੀਂ 1000 ਡਾਲਰ ਦਾ ਛੋਟਾ ਜਿਹਾ ਲੋਨ ਲੈਂਦੇ ਹੋ ਅਤੇ ਜਲਦੀ ਹੀ ਉਸ ਦੀ ਭਰਪਾਈ ਕਰ ਦਿੰਦੇ ਹੋ ਤਾਂ ਤੁਹਾਡੇ ਕਰੈਡਿਟ ਵਿੱਚ ਸਪੀਡ ਨਾਲ ਵਾਧਾ ਹੋਵੇਗਾ ਅਤੇ ਤੁਹਾਡੀ ਗੁੱਡਵਿੱਲ ਬਣੇਗੀ। ਇਸੇ ਪ੍ਰਕਾਰ ਹੀ ਬਿਜਨੈੱਸ ਕਾਰਡ ਰੱਖਣ ਵਾਲਿਆਂ ਲਈ ਵੀ ਸਲਾਹ ਹੈ ਕਿ ਉਨ੍ਹਾਂ ਦਾ ਕਰੈਡਿਟ ਇਸੇ ਤਰ੍ਹਾਂ ਨਾਲ ਸਪੀਡ ਅੱਪ ਹੋ ਸਕਦਾ ਹੈ।
ਅੰਤ ਵਿੱਚ ਵਰਿੰਦਰ ਸਿੰਘ ਚੀਫ ਐਡੀਟਰ ਨੇ ਵੱਡਮੁੱਲੀ ਜਾਣਕਾਰੀ ਲਈ ਰਪਿੰਦਰ ਜੀ ਦਾ ਸਵਾਗਤ ਕੀਤਾ ਅਤੇ ਵੱਡਮੁੱਲੀ ਜਾਣਕਾਰੀ ਦੇਣ ਲਈ ਹਾਰਦਿਕ ਧੰਨਵਾਦ ਕੀਤਾ।

LEAVE A REPLY

Please enter your comment!
Please enter your name here