ਸੁਤੰਤਰਤਾ ਦਿਵਸ ਨੂੰ ਸਮਰਪਿਤ ਹੋਵੇਗਾ ਨਿਊਯਾਰਕ ਦਾ ਬੈਟਰੀ ਡਾਂਸ ਉਤਸਵ

0
247

ਸੁਤੰਤਰਤਾ ਦਿਵਸ ਨੂੰ ਸਮਰਪਿਤ ਹੋਵੇਗਾ ਨਿਊਯਾਰਕ ਦਾ ਬੈਟਰੀ ਡਾਂਸ ਉਤਸਵ
ਨਿਊਯਾਰਕ : ਨਿਊਯਾਰਕ ਦਾ ਸਭ ਤੋਂ ਲੰਬਾ ਚੱਲਣ ਵਾਲਾ ਜਨਤਕ ਨਾਚ ਉਤਸਵ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਹੋਵੇਗਾ ਤੇ ਇਹ ਮਹਿਲਾ ਦੈਵੀ ਸ਼ਕਤੀ ’ਤੇ ਆਧਾਰਿਤ ਹੋਵੇਗਾ। ਇਹ ਸਮਾਗਮ 12 ਤੋਂ 16 ਅਗਸਤ ਤਕ ਕਰਵਾਇਆ ਜਾਵੇਗਾ ਜਿਸ ਵਿਚ ਦੁਨੀਆ ਭਰ ਦੇ ਵੱਖ ਵੱਖ ਨਾਚ ਸਮੂਹਾਂ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਮੌਕੇ ‘ਭਾਰਤ ਦਿਵਸ’ ਦੀ ਮੇਜ਼ਬਾਨੀ ਕੀਤੀ ਜਾਵੇਗੀ। ਇਸ ਮੌਕੇ ਵਿਸ਼ਵ ਭਰ ਦੇ ਨ੍ਰਿਤਕ ਸ਼ਕਤੀ ਦੈਵੀ ਊਰਜਾ ਆਧਾਰਿਤ ਪੇਸ਼ਕਾਰੀਆਂ ਜ਼ਰੀਏ ਮਹਿਲਾ ਸ਼ਕਤੀ ਨੂੰ ਸਿਜਦਾ ਕਰਨਗੇ।
ਬੈਟਰੀ ਡਾਂਸ ਦੇ ਸੰਸਥਾਪਕ ਅਤੇ ਕਲਾਤਮਕ ਨਿਰਦੇਸ਼ਕ ਜੋਨਾਥਨ ਹੌਲੈਂਡਰ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਸਮਾਗਮ ਪਿਛਲੇ ਦੋ ਸਾਲਾਂ ਤੋਂ ਪੁਰਸ਼ ਨ੍ਰਿਤਕਾਂ ’ਤੇ ਆਧਾਰਿਤ ਹੁੰਦਾ ਸੀ ਜਿਸ ਨੂੰ ਇਸ ਸਾਲ ਬਦਲ ਦਿੱਤਾ ਗਿਆ ਹੈ ਜੋ ਸ਼ਕਤੀ ਦੈਵੀ ਊਰਜਾ ’ਤੇ ਕੇਂਦਰਿਤ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਸੱਤ ਵੱਖ-ਵੱਖ ਸਮੂਹ ਨਾਰੀ ਸਿਧਾਂਤ ਦੇ ਸਾਰ ’ਤੇ ਆਪਣੀਆਂ ਪੇਸ਼ਕਾਰੀਆਂ ਦੇਣਗੇ।
ਭਾਰਤ ਦਿਵਸ ਸਮਾਗਮ ਨੂੰ ਨਿਊਯਾਰਕ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਅਤੇ ਸਟੇਟ ਬੈਂਕ ਆਫ਼ ਇੰਡੀਆ ਨਿਊਯਾਰਕ ਵਲੋਂ ਗਰਾਂਟ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੈਟਰੀ ਡਾਂਸ ਫੈਸਟੀਵਲ ਨਿਊਯਾਰਕ ਦਾ ਸਭ ਤੋਂ ਲੰਬੇ ਸਮੇਂ ਤੋਂ ਚੱਲਣ ਵਾਲਾ ਮੁਫ਼ਤ ਜਨਤਕ ਡਾਂਸ ਫੈਸਟੀਵਲ ਹੈ ਜਿਸ ਦਾ ਹਰ ਸਾਲ 22,000 ਤੋਂ ਵੱਧ ਦਰਸ਼ਕ ਆਨੰਦ ਮਾਣਦੇ ਹਨ

LEAVE A REPLY

Please enter your comment!
Please enter your name here