ਜੰਮ-ਕਸ਼ਮੀਰ ਵਿਖੇ ਬੱਦਲਣ ਫੱਟਣ ਕਾਰਨ 12 ਮੌਤਾਂ

0
20

ਜੰਮ-ਕਸ਼ਮੀਰ ਵਿਖੇ ਬੱਦਲਣ ਫੱਟਣ ਕਾਰਨ 12 ਮੌਤਾਂ
ਕਸ਼ਮੀਰ : (ਏਜੰਸੀਆਂ) ਵੀਰਵਾਰ ਨੂੰ ਜੰਮੂ ਖੇਤਰ ਦੇ ਪਹਾੜੀ ਜ਼ਿਲ੍ਹੇ ਕਿਸਤਵਾੜ ਦੇ ਪੱਡਰ ਵਿੱਚ ਬੱਦਲ ਫਟਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦੇ ਕਹਿਣਾ ਹੈ ਕਿ ਇਹ ਗਿਣਤੀ ਹੋਰ ਵਧ ਸਕਦੀ ਹੈ। ਰਿਪੋਰਟਾਂ ਮੁਤਾਬਕ ਪ੍ਰਭਾਵਿਤ ਖੇਤਰ ’ਚ 200 ਤੋਂ 300 ਲੋਕਾਂ ਦੇ ਫਸੇ ਹੋਣ ਦਾ ਖਦਸਾ ਹੈ। ਮਛੈਲ ਮਾਤਾ ਯਾਤਰਾ ਦੇ ਰਸਤੇ ’ਤੇ ਸਥਿਤ ਪਿੰਡ ਚਸੋਤੀ ’ਚ ਬੱਦਲ ਫਟਣ ਤੋਂ ਬਾਅਦ ਫੌਜ, ਅਤੇ ਸਮੇਤ ਬਚਾਅ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ।
ਇਸ ਦੌਰਾਨ ਇਲਾਕੇ ਨੂੰ ਜਾਣ ਵਾਲੀਆਂ ਸੜਕਾਂ ਤਬਾਹ ਗਈਆਂ ਹਨ ਅਤੇ ਦੁਪਹਿਰ 2 ਵਜੇ ਤੱਕ ਇਲਾਕੇ ਵਿੱਚ ਬਿਜਲੀ ਜਾਂ ਟੈਲੀਫੋਨ ਕਨੈਕਟੀਵਿਟੀ ਨਹੀਂ ਸੀ। ਜਕਿਰਯੋਗ ਹੈ ਕਿ ਬੁੱਧਵਾਰ ਦੇਰ ਰਾਤ ਤੋਂ ਇਸ ਖੇਤਰ ਵਿੱਚ ਲਗਾਤਾਰ ਮੀਂਹ ਪੈਣ ਪਾਣੀ ਦਾ ਵਹਾਅ ਪਹਿਲਾਂ ਹੀ ਵਧ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੰਦਰ ਦੀ ਸਾਲਾਨਾ ਯਾਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਘਟਨਾ ਵਿੱਚ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ।
ਉਨ੍ਹਾਂ ਨੇ ’ਤੇ ਕਿਹਾ, “ਕਿਸਤਵਾੜ ਦੇ ਚਸੋਤੀ ’ਚ ਬੱਦਲ ਫਟਣ ਕਾਰਨ ਦੁਖੀ ਹਾਂ। ਦੁਖੀ ਪਰਿਵਾਰਾਂ ਨਾਲ ਹਮਦਰਦੀ ਅਤੇ ਜਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। ਸਿਵਲ, ਪੁਲੀਸ, ਫੌਜ, ਅਤੇ ਅਧਿਕਾਰੀਆਂ ਨੂੰ ਬਚਾਅ ਅਤੇ ਰਾਹਤ ਕਾਰਜਾਂ ਨੂੰ ਮਜਬੂਤ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ ਦਿੱਤਾ ਹੈ।“
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ’ਤੇ ਕਿਸ਼ਤਵਾੜ ਦੇ ਡਿਪਟੀ ਕਮਿਸਨਰਪੰਕਜ ਕੁਮਾਰ ਸਰਮਾ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ’ਤੇ ਕਿਹਾ, “ਚਸੋਤੀ ਖੇਤਰ ਵਿੱਚ ਬੱਦਲ ਫਟਿਆ ਹੈ, ਜਿਸ ਨਾਲ ਕਾਫੀ ਜਾਨੀ ਨੁਕਸਾਨ ਹੋ ਸਕਦਾ ਹੈ। ਪ੍ਰਸਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਬਚਾਅ ਟੀਮ ਮੌਕੇ ਲਈ ਰਵਾਨਾ ਕੀਤੀ ਹੈ।“
ਅਧਿਕਾਰੀਆਂ ਨੇ ਦੱਸਿਆ ਕਿ ਸਬ-ਡਿਵੀਜਨਲ ਮੈਜਿਸਟ੍ਰੇਟ ਪੱਡਰ ਦੀ ਅਗਵਾਈ ਹੇਠ ਅਧਿਕਾਰੀਆਂ ਦੀ ਇੱਕ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਹੁਣ ਤੱਕ ਬੱਦਲ ਫਟਣ ਕਾਰਨ 10 ਲੋਕਾਂ ਦੇ ਮਾਰੇ ਜਾਣ ਦਾ ਖਦਸਾ ਹੈ।

LEAVE A REPLY

Please enter your comment!
Please enter your name here