ਜੰਗਬੰਦੀ ਲਈ ਸਹਿਮਤ ਨਾ ਹੋਣ ’ਤੇ ਪੂਤਿਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ: ਟਰੰਪ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ੁੱਕਰਵਾਰ ਨੂੰ ਸਿਖਰ ਸੰਮੇਲਨ ਤੋਂ ਬਾਅਦ ਯੂਕਰੇਨ ਨਾਲ ਜੰਗ ਰੋਕਣ ਲਈ ਸਹਿਮਤ ਨਾ ਹੋਏ ਤਾਂ ਇਸ ਦੇ ਕਾਫੀ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਫਰਾਂਸ ਦੇ ਰਾਸ਼ਟਰਪਤੀ ਇਮੈਨਅਲ ਨੇ ਕਿਹਾ ਕਿ ਅੱਜ ਯੂਰਪੀ ਆਗੂਆਂ ਨਾਲ ਹੋਈ ਇੱਕ ਵਰਚੁਅਲ ਮੀਟਿੰਗ ਵਿੱਚ ਟਰੰਪ ਬਹੁਤ ਸਪੱਸ਼ਟ ਸਨ ਕਿ ਅਮਰੀਕਾ ਅਲਾਸਕਾ ਵਿੱਚ ਹੋਣ ਵਾਲੇ ਅਮਰੀਕਾ-ਰੂਸ ਸਿਖਰ ਸੰਮੇਲਨ ਵਿੱਚ ਜੰਗਬੰਦੀ ਕਰਵਾਉਣਾ ਚਾਹੁੰਦਾ ਹੈ।। ਮੀਟਿੰਗ ਵਿੱਚ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਸਮੂਹ ਨੂੰ ਦੱਸਿਆ ਹੈ ਕਿ ਟਰੰਪ ਨਾਲ ਯੋਜਨਾਬੱਧ ਮੀਟਿੰਗ ਤੋਂਂ ਪਹਿਲਾਂ ਪੂਤਿਨ ਧੋਖਾ ਦੇ ਰਹੇ ਹਨ।
ਜ਼ੇਲੈਂਸਕੀ ਨੇ ਕਿਹਾ ਕਿ ਪੂਤਿਨ ਇਹ ਦਿਖਾਉਣ ਦੀ ਕੋਸ਼ਿਸ਼ ਵਿੱਚ ਯੂਕਰੇਨੀ ਫਰੰਟ ਦੇ ਸਾਰੇ ਖੇਤਰਾਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਰੂਸ ਪੂਰੇ ਯੂਕਰੇਨ ’ਤੇ ਕਬਜ਼ਾ ਕਰਨ ਦੇ ਸਮਰਥ ਹੈ। ਜ਼ੇਲੈਂਸਕੀ ਨੇ ਕਿਹਾ, ‘‘ਪੂਤਿਨ ਪਾਬੰਦੀਆਂ ਬਾਰੇ ਵੀ ਝੂਠ ਬ?ਲ ਰਹੇ ਹਨ ਕਿ ਇਹ ਉਨ੍ਹਾਂ ਲਈ ਕੋਈ ਅਰਥ ਨਹੀਂ ਰਖਦੀਆਂ ਹਨ ਤੇ ਇਹ ਬੇਅਸਰ ਹਨ। ਅਸਲ ਵਿੱਚ, ਪਾਬੰਦੀਆਂ ਬਹ?ਤ ਮਦਦਗਾਰ ਹਨ ਅਤੇ ਇਨ੍ਹਾਂ ਕਾਰਨ ਰੂਸ ਦੇ ਜੰਗੀ ਅਰਥਚਾਰੇ ਨੂੰ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ।’’
ਜੰਗਬੰਦੀ ਲਈ ਸਹਿਮਤ ਨਾ ਹੋਣ ’ਤੇ ਪੂਤਿਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ: ਟਰੰਪ
Date: