ਸਿੱਖਸ ਆਫ ਅਮੈਰਿਕਾ ਨੇ ਫੜੀ ਹੜ੍ਹ ਪੀੜ੍ਹਤਾਂ ਦੀ ਬਾਂਹ

0
240

ਸਿੱਖਸ ਆਫ ਅਮੈਰਿਕਾ ਨੇ ਫੜੀ ਹੜ੍ਹ ਪੀੜ੍ਹਤਾਂ ਦੀ ਬਾਂਹ
‘ਪੀਣ ਵਾਲਾ ਪਾਣੀ’ ਤੇ ਪਸ਼ੂ ਚਾਰੇ ਨਾਲ ਕੀਤੀ ਮੱਦਦ

ਸਿੱਖਸ ਆਫ ਅਮੈਰਿਕਾ ਨੇ ਫੜੀ ਹੜ੍ਹ ਪੀੜ੍ਹਤਾਂ ਦੀ ਬਾਂਹ
ਸੁਲਤਾਨਪੁਰ ਲੋਧੀ : ਪੰਜਾਬ ਦੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਲਾਗਲੇ ਪਿੰਡਾਂ ਵਿੱਚ ਦਰਿਆ ਬਿਆਸ ਦੇ ਪਾਣੀ ਨੇ ਬਹੁਤ ਕਹਿਰ ਮਚਾਇਆ ਹੋਇਆ ਹੈ। ਲੋਕਾਂ ਦੇ ਘਰ ਅਤੇ ਵਾਹੀ ਯੋਗ ਜ਼ਮੀਨਾਂ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਹਨ। ਪਿੰਡ ਵਾਹੋਪੁਰ, ਆਲੀਪੁਰ, ਅੰਮਿ੍ਰਤਪੁਰ, ਖਿਜਤਪੁਰ ਦੇ ਲੋਕ ਪਸ਼ੂਆਂ ਦੇ ਚਾਰੇ ਲਈ ਤਰਲੋਮੱਛੀ ਹੋ ਰਹੇ ਹਨ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਸਭ ਨੂੰ ਦੇਖਦੇ ਹੋਏ ‘ਸਿੱਖਸ ਆਫ ਅਮੈਰਿਕਾ’ ਸੰਸਥਾ ਹਰ ਵਾਰ ਦੀ ਤਰ੍ਹਾਂ ਅੱਗੇ ਆਈ ਹੈ ਅਤੇ ਹੜ੍ਹ ਪੀੜ੍ਹਤਾਂ ਨੂੰ ਪੀਣ ਵਾਲੇ ਪਾਣੀ ਅਤੇ ਪਸ਼ੂਆਂ ਵਾਸਤੇ ਚਾਰੇ ਦੀ ਦਿਲ ਖੋਲ੍ਹ ਕੇ ਮੱਦਦ ਕੀਤੀ ਜਾ ਰਹੀ ਹੈ। ਭਾਰਤੀ ਵਿੱਚ ਰਾਸ਼ਨ, ਪੀਣ ਯੋਗ ਪਾਣੀ ਅਤੇ ਪਸ਼ੂਆਂ ਦੇ ਚਾਰਾ ਦਾ ਪ੍ਰਬੰਧ ਕੀਤਾ ਗਿਆ ਹੈ। ਇਲਾਕੇ ਵਿੱਚ ਇਨ੍ਹਾਂ ਚੀਜ਼ਾਂ ਦਾ ਖੁੱਲ੍ਹਾ ਲੰਗਰ ਲਗਾ ਦਿੱਤਾ ਗਿਆ ਹੈ।
ਇਲਾਕੇ ਦੇ ਲੋਕਾਂ ਨੇ ਸਿੱਖਸ ਆਫ ਅਮੈਰਿਕਾ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਕਿਉਕਿ ਸਾਡੇ ਪਸ਼ੂ ਚਾਰੇ ਦੀ ਕਮੀ ਕਾਰਨ ਮਰ ਰਹੇ ਸਨ ਅਤੇ ਪੀਣ ਵਾਲੇ ਪਾਣੀ ਦੀ ਵੀ ਬਹੁਤ ਦਿੱਕਤ ਸੀ। ਸਿੱਖ ਆਫ ਅਮੈਰਿਕਾ ਸੰਸਥਾ ਅਕਸਰ ਮੁਸੀਬਤ ਵਿੱਚ ਫਸੇ ਲੋਕਾਂ ਦੀ ਮੱਦਦ ਲਈ ਅੱਗੇ ਆਉਦੀ ਹੈ ਇਸ ਵਾਰ ਵੀ ਬਹੁਤ ਵੱਡੀ ਗਿਣਤੀ ਵਿੱਚ ਹੜ੍ਹ ਪੀੜ੍ਹਤਾਂ ਲਈ ਮੱਦਦ ਭੇਜੀ ਗਈ ਹੈ। ‘ਸਿੱਖ ਆਫ ਅਮਰੀਕਾ’ ਦੀ ਪੰਜਾਬ ਟੀਮ ਹੜ੍ਹ ਪੀੜ੍ਹਤਾਂ ਦੇ ਮੁੜ ਵਸੇਬੇ ਲਈ ਪੁਰਜ਼ੋਰ ਯਤਨ ਕਰ ਰਹੀ ਹੈ।

LEAVE A REPLY

Please enter your comment!
Please enter your name here