ਵਿਦੇਸ ਮੰਤਰਾਲੇ ਨੇ ਸਨਿੱਚਰਵਾਰ ਨੂੰ ਐਲਾਨ ਕੀਤਾ ਕਿ ਚੀਨ ਦੇ ਵਿਦੇਸ ਮੰਤਰੀ ਵਾਂਗ ਯੀ ਸੋਮਵਾਰ ਤੋਂ ਭਾਰਤ ਦੇ ਦੋ ਦਿਨਾਂ ਦੌਰੇ ’ਤੇ ਆਉਣਗੇ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲਨਾਲ ਸਰਹੱਦੀ ਮਾਮਲਿਆਂ ਬਾਰੇ ਗੱਲਬਾਤ ਕਰਨਗੇ।
ਵਾਂਗ ਦੀ ਇਹ ਫੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਘਾਈ ਸਹਿਯੋਗ ਸੰਗਠਨ ਦੇ ਸਾਲਾਨਾ ਸੰਮੇਲਨ ਵਿੱਚ ਸਾਮਲ ਹੋਣ ਲਈ ਚੀਨ ਦੇ ਤੈਅਸ਼ੁਦਾ ਦੌਰੇ ਤੋਂ ਕੁਝ ਦਿਨ ਪਹਿਲਾਂ ਹੋ ਰਹੀ ਹੈ।
ਚੀਨੀ ਵਿਦੇਸ ਮੰਤਰੀ ਮੁੱਖ ਤੌਰ ’ਤੇ ਸਰਹੱਦੀ ਸਵਾਲ ’ਤੇ ਵਿਸੇਸ ਪ੍ਰਤੀਨਿਧੀਆਂ (ਐਸਆਰ) ਗੱਲਬਾਤ ਦੇ ਅਗਲੇ ਦੌਰ ਲਈ ਭਾਰਤ ਆ ਰਹੇ ਹਨ। ਵਾਂਗ ਅਤੇ ਡੋਵਾਲ ਸਰਹੱਦੀ ਗੱਲਬਾਤ ਲਈ ਨਾਮਜਦ ਵਿਸੇਸ ਪ੍ਰਤੀਨਿਧੀ ਹਨ।
ਵਿਦੇਸ ਮੰਤਰਾਲੇ ਨੇ ਇਸ ਸਬੰਧੀ ਇੱਕ ਬਿਆਨ ਵਿੱਚ ਕਿਹਾ, “ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੇ ਸੱਦੇ ’ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਪੋਲਿਟ ਬਿਊਰੋ ਦੇ ਮੈਂਬਰ ਅਤੇ ਚੀਨੀ ਵਿਦੇਸ ਮੰਤਰੀ ਵਾਂਗ ਯੀ 18 ਅਤੇ 19 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ।“
ਬਿਆਨ ਵਿਚ ਹੋਰ ਕਿਹਾ ਗਿਆ ਹੈ, “ਆਪਣੀ ਫੇਰੀ ਦੌਰਾਨ, ਉਹ ਭਾਰਤ ਦੇ ਐਸਆਰ, ਐਨਐਸਏ ਡੋਵਾਲ ਨਾਲ ਭਾਰਤ-ਚੀਨ ਸਰਹੱਦੀ ਸਵਾਲ ’ਤੇ ਵਿਸੇਸ ਪ੍ਰਤੀਨਿਧੀਆਂ (ਐਸਆਰ) ਦੀ 24ਵੀਂ ਦੌਰ ਦੀ ਗੱਲਬਾਤ ਕਰਨਗੇ।“ ਇਸ ਦੌਰਾਨ ਵਿਦੇਸ ਮੰਤਰੀ ਐਸ ਜੈਸੰਕਰ ਆਪਣੇ ਚੀਨੀ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ।
ਚੀਨੀ ਵਿਦੇਸ ਮੰਤਰੀ ਸੋਮਵਾਰ 2 ਦਿਨਾਂ ਭਾਰਤ ਆਵੇਗਾ
Date: