ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਅੱਜ ਦੱਸਿਆ ਕਿ ਸੁੱਕਰਵਾਰ ਨੂੰ ਰੂਸੀ ਖੇਤਰ ਰਿਆਜਾਨ ਵਿੱਚ ਇੱਕ ਫੈਕਟਰੀ ਵਿੱਚ ਹੋਏ ਧਮਾਕੇ ਦੌਰਾਨ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 130 ਜਖਮੀ ਹੋ ਗਏ।
ਟੈਲੀਗ੍ਰਾਮ ’ਤੇ ਇੱਕ ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਬਚਾਅ ਕਰਮਚਾਰੀ ਮਾਸਕੋ ਤੋਂ 320 ਕਿਲੋਮੀਟਰ (198 ਮੀਲ) ਦੱਖਣ-ਪੂਰਬ ਵਿੱਚ ਧਮਾਕੇ ਵਾਲੀ ਥਾਂ ’ਤੇ ਮਲਬੇ ਵਿੱਚੋਂ ਖੋਜ ਜਾਰੀ ਰੱਖ ਰਹੇ ਹਨ।
ਰਿਆਜਾਨ ਖੇਤਰ ਦੇ ਗਵਰਨਰ ਪਾਵੇਲ ਮਾਲਕੋਵ ਨੇ ਸੁੱਕਰਵਾਰ ਨੂੰ ਕਿਹਾ ਕਿ ਇਹ ਘਟਨਾ ਫੈਕਟਰੀ ਵਿੱਚ ਇੱਕ ਵਰਕਸਾਪ ਦੇ ਅੰਦਰ ਅੱਗ ਲੱਗਣ ਕਾਰਨ ਵਾਪਰੀ ਹੈ।
ਅੱਗ ਲੱਗਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਸੀ, ਨਾ ਹੀ ਇਹ ਸਪੱਸਟ ਸੀ ਕਿ ਫੈਕਟਰੀ ਕਿਸ ਉਦਯੋਗ ਨਾਲ ਸਬੰਧਿਤ ਸੀ। ਯੂਕਰੇਨੀ ਡਰੋਨਾਂ ਨੇ ਪਹਿਲਾਂ ਰਿਆਜਾਨ ਖੇਤਰ ਵਿੱਚ ਫ਼ੌਜੀ ਅਤੇ ਆਰਥਿਕ ਬੁਨਿਆਦੀ ਢਾਂਚੇ ਨੂੰ ਨਿਸਾਨਾ ਬਣਾਇਆ ਹੈ।
ਕੁਝ ਰੂਸੀ ਮੀਡੀਆ ਆਊਟਲੈੱਟਾਂ ਨੇ ਰਿਪੋਰਟ ਦਿੱਤੀ ਕਿ ਧਮਾਕਾ ਬਾਰੂਦ ਨੂੰ ਅੱਗ ਲੱਗਣ ਕਾਰਨ ਹੋਇਆ ਸੀ।