ਜੇਲੇਂਸਕੀ ਸੋਮਵਾਰ ਨੂੰ ਟਰੰਪ ਨਾਲ ਕਰਨਗੇ ਮੀਟਿੰਗ

0
256

ਕੀਵ: ਯੂਕਰੇਨ ਦੇ ਰਾਸਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਉਹ ਸੋਮਵਾਰ ਨੂੰ ਵਾਸੰਿਗਟਨ ਵਿੱਚ ਅਮਰੀਕੀ ਰਾਸਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਇਹ ਫੈਸਲਾ ਸਾਢੇ ਤਿੰਨ ਸਾਲਾਂ ਤੋਂ ਜਾਰੀ ਯੂਕਰੇਨ-ਰੂਸ ਜੰਗ ਦੇ ਖਾਤਮੇ ਲਈ ਰੂਸੀ ਸਦਰ ਵਲਾਦੀਮੀਰ ਪੂਤਿਨ ਤੇ ਟਰੰਪ ਦਰਮਿਆਨ ਹੋਈ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਹੈ।
ਗੌਰਤਲਬ ਹੈ ਕਿ ਬੀਤੇ ਦਿਨ ਰੂਸੀ ਰਾਸਟਰਪਤੀ ਵਲਾਦੀਮੀਰ ਪੂਤਿਨ ਨਾਲ ਅਲਾਸਕਾ ਵਿਚ ਹੋਈ ਮੁਲਾਕਾਤ ਤੋਂ ਕੁਝ ਘੰਟਿਆਂ ਬਾਅਦ ਟਰੰਪ ਨੇ ਕਿਹਾ ਕਿ ਜੰਗ ਖਤਮ ਕਰਨ ਦਾ ਬਿਹਤਰ ਤਰੀਕਾ ਜੰਗਬੰਦੀ ਨਹੀਂ, ਸਗੋਂ ਇੱਕ ਸਮੁੱਚਾ ਸਾਂਤੀ ਸਮਝੌਤਾ ਹੀ ਹੋ ਸਕਦਾ ਹੈ। ਇੰਝ ਉਨ੍ਹਾਂ ਇਕ ਤਰ੍ਹਾਂ ਪੂਤਿਨ ਦੇ ਹੀ ਇਸ ਵਿਚਾਰ ਦੀ ਤਾਇਦ ਕੀਤੀ ਕਿ ਰੂਸ ਆਰਜੀ ਜੰਗਬੰਦੀ ਵਿੱਚ ਦਿਲਚਸਪੀ ਨਹੀਂ ਰੱਖਦਾ ਹੈ ਅਤੇ ਇਸ ਦੀ ਬਜਾਏ ਇੱਕ ਲੰਬੇ ਸਮੇਂ ਦੇ ਸਮਝੌਤੇ ਦਾ ਚਾਹਵਾਨ ਹੈ, ਜਿਹੜਾ ਮਾਸਕੋ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਾ ਹੋਵੇ।
ਦੂਜੇ ਪਾਸੇ ਟਰੰਪ ਅਤੇ ਯੂਕਰੇਨ ਦੇ ਯੂਰਪੀ ਸਹਿਯੋਗੀ ਕਿਸੇ ਵੀ ਗੱਲਬਾਤ ਤੋਂ ਪਹਿਲਾਂ ਜੰਗਬੰਦੀ ਦੀ ਮੰਗ ਕਰ ਰਹੇ ਸਨ। ਜੇਲੇਂਸਕੀ, ਜਿਨ੍ਹਾਂ ਨੂੰ ਸਿਖਰ ਸੰਮੇਲਨ ਲਈ ਅਲਾਸਕਾ ਵਿੱਚ ਸੱਦਾ ਨਹੀਂ ਦਿੱਤਾ ਗਿਆ ਸੀ ਨੇ ਕਿਹਾ ਕਿ ਉਨ੍ਹਾਂ ਸਨਿੱਚਰਵਾਰ ਨੂੰ ਟਰੰਪ ਨਾਲ ਫੋਨ ਉਤੇ “ਲੰਬੀ ਅਤੇ ਠੋਸ“ ਗੱਲਬਾਤ ਕੀਤੀ। ਉਨ੍ਹਾਂ ਸੋਮਵਾਰ ਨੂੰ ਵਾਸੰਿਗਟਨ ਵਿੱਚ ਨਿੱਜੀ ਤੌਰ ’ਤੇ ਮਿਲਣ ਦੇ ਸੱਦਾ ਦੇਣ ਵਾਸਤੇ ਟਰੰਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ “ਕਤਲੇਆਮ ਅਤੇ ਜੰਗ ਨੂੰ ਖਤਮ ਕਰਨ ਸੰਬੰਧੀ ਸਾਰੇ ਵੇਰਵਿਆਂ ’ਤੇ ਚਰਚਾ ਕਰਨਗੇ।“
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੇਲੇਂਸਕੀ ਦੇ ਪਿਛਲੇ ਅਮਰੀਕੀ ਦੌਰੇ ਦੌਰਾਨ 28 ਫਰਵਰੀ ਨੂੰ ਓਵਲ ਆਫਿਸ ਵਿਚ ਇੱਕ ਅਸਾਧਾਰਨ ਮੀਟਿੰਗ ਟਰੰਪ ਨੇ ਜੇਲੇਂਸਕੀ ਦੀ ਸ਼ਰੇਆਮ “ਅਪਮਾਨਜਨਕ“ ਹੋਣ ਲਈ ਝਾੜ-ਝੰਬ ਕਰ ਦਿੱਤੀ ਸੀ। ਉਸ ਤੋਂ ਬਾਅਦ ਜੇਲੇਂਸਕੀ ਦਾ ਇਹ ਪਹਿਲਾ ਅਮਰੀਕਾ ਦੌਰਾ ਹੋਵੇਗਾ। ਇਸ ਦੌਰਾਨ ਟਰੰਪ ਨੇ ਸਨੀਵਾਰ ਨੂੰ ਯੂਰਪੀਅਨ ਨੇਤਾਵਾਂ ਨਾਲ ਵੀ ਗੱਲਬਾਤ ਕੀਤੀ।

LEAVE A REPLY

Please enter your comment!
Please enter your name here