ਖਾਲਿਸਤਾਨ ਰਿਫਰੈਂਡਮ ਪੂਰੀ ਤਰ੍ਹਾਂ ਫੇਲ੍ਹ
ਵਾਸ਼ਿੰਗਟਨ : ਵਾਸ਼ਿੰਗਟਨ ਡੀ.ਸੀ. ’ਚ ਖਾਲਿਸਤਾਨ ਦੇ ਹੱਕ ਵਿੱਚ ‘ਖਾਲਿਸਤਾਨ ਰਿਫਰੈਂਡਮ’ ਕਰਵਾਇਆ ਗਿਆ ਜੋ ਕਿ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ। ਸਥਾਨਕ ਲੋਕਾਂ ਨੇ ਇਸ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ, ਇਸ ਸੰਬੰਧੀ ‘ਸਿੱਖਸ ਆਫ ਅਮੈਰਿਕਾ’ ਦੇ ਅਤੇ ਸਿੱਖ ਬੁੱਧੀਜੀਵੀ ਡਾ. jasdip singh ਜੈਸੀ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।
ਡਾ. jasdip singh ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਦਿੱਤੇ ਜਾਂਦੇ ਬਿਆਨ ਅਤੇ ਨਾਅਰੇ ਜਦੋਂ ਸੁਣੀਦੇ ਹਨ ਤਾਂ ਇਨ੍ਹਾਂ ਦੀ ਅਟੈਨਸ਼ਨ ਵੱਲ ਧਿਆਨ ਜਾਂਦਾ ਹੈ ਕਿ ਇਹ ਸੱਚਮੁੱਚ ਹੀ ਖਾਲਿਸਤਾਨ ਦੀ ਲੜਾਈ ਲੜ ਰਹੇ ਹਨ ਜਾਂ ਕਿਸੇ ਏਜੰਸੀਆਂ ਦੇ ਇਸ਼ਾਰੇ ਉੱਤੇ ਨੱਚ ਰਹੇ ਹਨ, ਕਿਉਂਕਿ ਇੱਕ ਸੱਚਾ ਸਿੱਖ ਜੋ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਉੱਚੇ ਚੱਲਦਾ ਹੈ ਕਦੇ ਵੀ ਗਲਤ ਬਿਆਨਬਾਜ਼ੀ ਨਹੀਂ ਕਰ ਸਕਦਾ। ਅਸਲ ਵਿੱਚ ਪੰਜਾਬ, ਇੰਡੀਆ ਵਿੱਚ ਹੁਣ ਖਾਲਿਸਤਾਨ ਦੀ ਮੰਗ ਨਹੀਂ ਹੈ, ਪੰਜਾਬ ਵਿੱਚ ਸਾਰੇ ਧਰਮ ਹਿੰਦੂ, ਸਿੱਖੂ, ਮੁਸਲਿਮ ਅਤੇ ਕ੍ਰਿਸ਼ਚਿਨ ਸਭ ਮਿਲ ਕੇ ਰਹਿ ਰਹੇ ਹਨ। ਇਹ ਕਿਵੇਂ ਕਹਿ ਸਕਦੇ ਹਨ ਕਿ ਨਾਂ ਹਿੰਦੂ ਰਹੇਗਾ ਨਾ ਹਿੰਦੋਸਤਾਨ। ਕਦੇ ਕਹਿੰਦੇ ਹਨ ਗੁਜਰਾਤ ਬਣੇਗਾ ਹਿੰਦੋਸਤਨ, ਕਦੇ ਕਹਿੰਦੇ ਹਨ ਦਿਲੀ ਬਣੇਗਾ ਹਿੰਦੋਸਤਾਨ…ਹਰਿਆਣਾ ਬਣੇਗਾ।!!… ਅਸਲ ਵਿੱਚ ਇਹ ਹਿੰਦੋਸਤਾਨ ਨੂੰ ਪਾੜਨ ਦੀਆਂ ਸਾਜਿਸ਼ਾਂ ਕਰਕੇ ਕਮਿਊਨਿਟੀਜ਼ ਨੂੰ ਵੰਡ ਰਹੇ ਹਨ। ਦੇਸ਼ ਵਿੱਚ ਰਹਿ ਰਹੀਆਂ ਬਾਕੀ ਕਮਿਊਨਿਟੀਜ਼ ਕਿਥੇ ਜਾਵੇਗੀ? ਇਨ੍ਹਾਂ ਸਭ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਦੇਸ਼ ਨੂੰ ਵੱਖ ਕਰਨ ਲਈ ਉਤਾਵਲੀਆਂ ਏਜੰਸੀਆਂ ਵੱਲੋਂ ਪਲਾਂਟ ਕੀਤੇ ਗਏ ਹਨ। ਇਨ੍ਹਾਂ ਦਾ ਮਕਸਦ ਸਿੱਖਾਂ ਦੇ ਹੱਕਾਂ ਜਾਂ ਭਲਾਈ ਲਈ ਕਾਰਜ ਕਰਨਾ ਨਹੀਂ ਹੈ ਇਹ ਸਿਰਫ ਆਪਣੇ ‘ਮਾਸਟਰਜ਼’ ਦੇ ਇਸ਼ਾਰੇ ਉੱਤੇ ਨਚਦੇ ਹਨ, ਅਤੇ ਅਅਜਿਹੀਆਂ ਬਿਆਨਬਾਜ਼ੀਆਂ ਕਰਦੇ ਹਨ ਕਿ ਇਥੇ ਨਫ਼ਰਤਾਂ ਫੈਲਣ ਅਤੇ ਲੋਕ ਆਪਸੀ ਭਾਈਚਾਰਾ ਤੋੜ ਦੇਣ।
ਹਾਲ ਹੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਸ. ਜੈਸੀ ਨੇ ਕਿਹਾ ਕਿ ਇੱਕ ਸਿੱਖ ਡਰਾਇਵਰ ਵੱਲੋਂ ਗਲਤ ਯੂ-ਟਰਨ ਲੈ ਕੇ ਤਿੰਨ ਗੋਰਿਆਂ ਨੂੰ ਮਾਰ ਦਿੱਤਾ ਹੈ, ਲੋਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਹ ਰਿਫਰੈਂਡਮ ਵਾਲੇ ਇਸ ਤਰ੍ਹਾਂ ਲੋਕਾਂ ਦੀ ਮੱਦਦ ਕਿਉਂ ਨਹੀਂ ਕਰਦੇ ਬਲਕਿ ਨੌਜਵਾਨਾਂ ਨੂੰ ਉਕਸਾ ਕੇ ਨਾਅਰੇ ਲਗਵਾਉਣ ਹੀ ਸਿੱਖੀ ਸਮਝੀ ਬੈਠੇ ਹਨ। ਗੈਰ ਕਾਨੂੰਨ ਤੌਰ ਉੱਤੇ ਅਮਰੀਕਾ ਵਿੱਚ ਰਹਿ ਰਹੇ ਪੰਜਾਬੀ ਜੋ ਗਲਤ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਸੰਭਾਲਣ ਦੀ ਗੱਲ ਕਿਉਂ ਨਹੀਂ ਕਰ ਰਹੇ। ਇਸ ਦੀ ਬਜਾਏ ਨੌਜਵਾਨ ਵਰਗ ਨੂੰ ਪੁੱਠੇ ਪਾਸੇ ਲਗਾ ਕੇ ਸਮਝਦੇ ਹਨ ਕਿ ਇਥੇ ਖਾਲਿਸਤਾਨ ਬਣਨ ਲੱਗਾ ਹੈ।
‘ਅਮੇਜਿੰਗ ਟੀ.ਵੀ.’ ਦੇ ਚੀਫ ਐਡੀਟਰ ਵਰਿੰਦਰ ਸਿੰਘ ਨੇ ਸਵਾਲ ਕਰਦਿਆਂ ਕਿਹਾ ਕਿ ਐਨੇ ਚਿਰ ਤੋਂ ਖਾਲਿਸਤਾਨੀ ਰਿਫਰੈਂਡਮ ਦੀਆਂ ਗੱਲਾਂ ਚੱਲਦੀਆਂ ਰਹੀਆਂ, ਕੱਪੜੇ ਫਾੜ-ਫਾੜ ਕੇ ਇਸ ਦੀ ਪਬਲਸਿਟੀ ਕੀਤੀ ਗਈ, ਪਰ ਰਿਫਰੈਂਡਮ ਵਿੱਚ ਲੋਕ ਦੇਖਣ ਨੂੰ ਨਹੀਂ ਮਿਲੇ? ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਫੇਲ੍ਹੀਅਰ ਸਾਬਿਤ ਹੋਇਆ ਹੈ।
ਸ. ਜੈਸੀ ਨੇ ਦੱਸਿਆ ਕਿ ਅਸਲ ਵਿੱਚ ਲੋਕੀਂ ਇਨ੍ਹਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਹਨ। ਜਿਥੇ ਇਹ ਪੰਜਾਬ ਵਿੱਚ ਖਾਲਿਸਤਾਨ ਬਣਾਉਣ ਦੀ ਗੱਲ ਕਰ ਰਹੇ ਹਨ ਉਥੇ ਖਾਲਿਸਤਾਨ ਦੀ ਕੋਈ ਗੱਲ ਨਹੀਂ ਕਰ ਰਿਹਾ। ਪੰਜਾਬ ਵਿੱਚ ਹੋਰ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਤੋਂ ਲੋਕ ਪ੍ਰੇਸ਼ਾਨ ਹਨ ਉਹ ਉਨ੍ਹਾਂ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ। ਪਰ ਅਮਰੀਕਾ ਦੇ ਨੌਜਵਾਨ ਸਿੱਖਾਂ ਦਾ ਇਹ ‘ਬਰੇਨਵਾਸ਼’ ਕਰਕੇ ਮੂਰਖ ਬਣਾ ਰਹੇ ਹਨ, ਉਨ੍ਹਾਂ ਨੂੰ ਇਥੇ ਲਿਆ ਕੇ ਗੈਰ ਕਾਨੂੰਨੀ (ਇਲ ਲੀਗਲ) ਕਰ ਦਿੱਤਾ ਹੈ, ਉਨ੍ਹਾਂ ਤੋਂ ਰਿਫਰੈਂਡਮ ਦੇ ਨਾਅਰੇ ਮਰਵਾਏ ਕਿ ਤੁਹਾਨੂੰ ਪੋਲੀਟਿਕਲ ਅਸਾਈਲਮ (ਰਾਜਨੀਤਿਕ ਸ਼ਰਨ) ਮਿਲ ਜਾਵੇਗੀ। ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਨੌਜਵਾਨ ਇਨ੍ਹਾਂ ਤੋਂ ਦੂਰ ਹੱਟ ਗਏ ਹਨ। ਇੰਡੀਆ ਵਿੱਚ ਅਜਿਹੇ ਵਿਅਕਤੀ ਜਾ ਨਹੀਂ ਸਕਦੇ ਉਨ੍ਹਾਂ ਉੱਤੇ ਪਾਬੰਦੀਆਂ ਲੱਗੀਆਂ ਹਨ ਅਮੈਰਿਕਾ ਵਿੱਚ ਬਹੁਤ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਹਨ।
ਰਿਫਰੈਂਡਮ ਦੀ ਗੱਲ ਕਰਦਿਆਂ ਸ. ਜੈਸੀ ਨੇ ਕਿਹਾ ਕਿ ਇਥੇ 1600 ਲੋਕ ਮੌਜੂਦ ਨਹੀਂ ਸਨ ਅਤੇ ਇਹ ਕਹਿ ਰਹੇ ਹਨ ਕਿ 16000 ਲੋਕਾਂ ਨੇ ਰਿਫਰੈਂਡਮ ਦੇ ਹੱਕ ਵਿੱਚ ਵੋਟਾਂ ਪਾਈਆਂ ਹਨ। ਜੇਕਰ ਅਮਰੀਕਾ ਦੀ ਕੁੱਲ ਸਿੱਖ ਕਮਿਨਿਊਨਟੀ ਵੀ ਇਨ੍ਹਾਂ ਨੂੰ ਵੋਟਾਂ ਪਾ ਵੀ ਦੇਵੇ ਤਾਂ ਵੀ ਇਹ ਗਾਰੰਟੀ ਕਿਵੇਂ ਦੇ ਸਕਦੇ ਹਨ ਕਿ ਭਾਰਤ ਆਪਣੇ ਦੇਸ਼ ਵਿੱਚ ਖਾਲਿਸਤਾਨ ਦੀ ਮੰਗ ਮੰਨ ਲਵੇਗਾ ਜਾਂ ਕੋਈ ਕੰਟਰੀ ਆਪਣੇ ਦੇਸ਼ ਵਿੱਚ ਇਸ ਨੂੰ ਮੰਨ ਕੇ ਖਾਲਿਸਤਾਨ ਬਣਾਉਣ ਦੀ ਇਜਾਜ਼ਤ ਦੇ ਦੇਵੇਗੀ।
ਅਮਰੀਕਾ ਦੇ ਟਰੰਪ ਦੀ ਫੋਟੋ ਰਿਫਰੈਂਡਮ ਵਿੱਚ ਲਗਾਈ ਗਈ ਸੀ ਅਤੇ ਟਰੰਪ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਖਾਲਿਸਤਾਨ ਮੂਵਮੈਂਟ ਅਤੇ ਪੰਨੂੰ ਹੈ ਕੌਣ ਹੈ? ਜਦੋਂ ਪੱਤਰਕਾਰ ਭਾਈਚਾਰਾ ਅਤੇ ਬੁੱਧੀਜੀਵੀ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਟਰੰਪ ਅਤੇ ਪੰਨੂੰ ਦੀ ਫੋਟੋ ਲੱਗੀ ਹੋਈ, ਜਦਕਿ ਟਰੰਪ ਦਾ ਇਥੇ ਕੋਈ ਲੈਣਾ ਦੇਣਾ ਹੀ ਨਹੀਂ ਹੈ, ਇਹ ਸਭ ਫਰਾਡ ਅਤੇ ਪੂਰੀ ਤਰ੍ਹਾਂ ਗਲਤ ਹੈ। ਹੁਣ ਇਹ ਗੱਲ ਕਾਫੀ ਉੱਪਰ ਤੱਕ ਗਈ ਹੈ, ਇਸ ਨਾਲ ਸਿੱਖਾਂ ਦੀ ਛਵੀ ਖਰਾਬ ਹੋ ਰਹੀ ਹੈ ਕਿ ਤੁਸੀਂ ਝੂਠੇ ਤਰੀਕੇ ਨਾਲ ਇਸ ਨੂੰ ਪਰਮੋਟ ਕਰ ਰਹੇ ਹੋ।
ਸਾਰੀ ਦੁਨੀਆਂ ਨੂੰ ਪਤਾ ਹੈ ਕਿ ਅਮਰੀਕਾ ਦੀ ਇਹ ਖਾਸੀਅਤ ਹੈ ਕਿ ਇਥੇ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਅਤੇ ਇਸ ਦਾ ਫਾਇਦਾ ਉਠਾ ਕੇ ਇਹ ਲੋਕ ਗਲਤ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ, ਪਰ ਲੋਕ ਇਨ੍ਹਾਂ ਤੋਂ ਆਪ ਮੁਹਾਰੇ ਦੂਰ ਹੁੰਦੇ ਜਾ ਰਹੇ ਹਨ।