ਸਮੁੱਚੀ ਦੁਨੀਆਂ ਵਿੱਚ ਅਮਰੀਕਾ ਦਾ ਕੱਦ ਮੁੜ ਉੱਚਾ ਹੋਇਆ : ਡਾ. ਜਸਦੀਪ ਸਿੰਘ ਜੈਸੀ
ਰਾਸ਼ਟਰਪਤੀ ਟਰੰਪ ਦੁਨੀਆਂ ਲਈ ਕੇਂਦਰੀ ਲੀਡਰ ਵਜੋਂ ਉਭਰੇ
ਵਾਸ਼ਿੰਗਟਨ : ਸਾਰੀ ਦੁਨੀਆਂ ਦਾ ਧਿਆਨ ਅਮਰੀਕਾ ਵਿੱਚ ਰੂਸ-ਅਮਰੀਕਾ ਅਤੇ ਯੂਕਰੇਨ-ਅਮਰੀਕਾ ਦੀਆਂ ਮੀਟਿੰਗਾਂ ਵੱਲ ਹੈ। ਕੀ ਇਹ ਮੀਟਿੰਗਾਂ ਕਾਮਯਾਬ ਹੋਣਗੀਆਂ ਜਾਂ ਕੀ ਰੂਸ-ਯੂਕਰੇਨ ਵਿੱਚ ਸ਼ਾਂਤੀ ਦੀ ਬਹਾਲੀ ਹੋ ਪਾਵੇਗੀ। ਕੀ ਰਾਸ਼ਟਰਪਤੀ ਟਰੰਪ ਇਨ੍ਹਾਂ ਦੋਹਾਂ ਮੁਲਕਾਂ ਨੂੰ ਸਮਝੌਤਾ ਕਰਵਾਉਣ ਅਤੇ ਸ਼ਾਂਤੀ ਵਾਰਤਾ ਲਈ ਤਿਆਰ ਕਰ ਲੈਣਗੇ? ਇਨ੍ਹਾਂ ਸੰਬੰਧੀ ਜਾਣਕਾਰੀ ਲਈ ਅਮੇਜਿੰਗ ਟੀ.ਵੀ. ਵੱਲੋਂ ‘ਸਿੱਖਸ ਆਫ਼ ਅਮੈਰਿਕਾ’ ਦੇ ਪ੍ਰਧਾਨ ਅਤੇ ਰਾਜਨੀਤਿਕ ਮਾਹਿਰ ਡਾ. ਜਸਦੀਪ ਸਿੰਘ ਨਾਲ ਚੀਫ ਐਡੀਟਰ ਵਰਿੰਦਰ ਸਿੰਘ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ।
ਸ. ਜਸਦੀਪ ਸਿੰਘ ਜੈਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਵਾਰਤਾ ਬਹੁਤ ਹੀ ਪੋਜਟਿਵ ਢੰਗ ਨਾਲ ਦੇਖੀ ਜਾ ਰਹੀ ਹੈ। ਅਲਾਸਕਾ ਵਿੱਚ ਟਰੰਪ ਸਾਹਿਬ ਨਾਲ ਰੂਸ ਦੇ ਰਾਸ਼ਟਰਪਤੀ ਪੂਤਨ ਨਾਲ ਜੋ ਮੀਟਿੰਗ ਹੋਈ ਹੈ ਅਤੇ ਉਸ ਤੋਂ ਬਾਅਦ 7 ਯੂਰਪੀ ਦੇਸ਼ ਫਰਾਂਸ, ਜਰਮਨੀ, ਪੋਲੈਂਡ ਅਤੇ ਇਟਲੀ ਦੇ ਸਭ ਤੋਂ ਅਹਿਮ ਲੀਡਰ ਇਸ ਵਾਰਤਾ ਵਿੱਚ ਸ਼ਾਮਲ ਹੋਏ ਹਨ। ਇਸ ਮੀਟਿੰਗ ਨਾਲ ਸਮੁੱਚੀ ਦੁਨੀਆਂ ਵਿੱਚ ਅਮਰੀਕਾ ਦਾ ਕੱਦ ਮੁੜ ਉੱਚਾ ਹੋਇਆ ਹੈ ਅਤੇ ਟਰੰਪ ਉੱੇਤੇ ਕੇਂਦਰਿਤ ਹੋ ਗਿਆ ਹੈ। ਸਮੁੱਚੀ ਦੁਨੀਆਂ ਹੁਣ ਵਾਸ਼ਿੰਟਨ ਡੀ.ਸੀ. ਵੱਲ ਮਸਲੇ ਦੇ ਹੱਲ ਲਈ ਵੇਖ ਰਹੀ ਹੈ।
ਸ. ਜੈਸੀ ਨੇ ਕਿਹਾ ਕਿ ਦੁਨੀਆਂ ਦੀ ਵੱਡੀ ਪਾਵਰ ਰੂਸ ਦੇ ਰਾਸ਼ਟਰਪਤੀ ਪੂਤਨ ਦਾ ਵਾਰਤਾ ਲਈ ਆਪ ਅਮਰੀਕਾ ਟਰੰਪ ਕੋਲ ਆਉਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਅਮਰੀਕਾ ਅਤੇ ਰੂਸ ਨੇ ਇਹ ਗੱਲ ਮੰਨੀ ਹੈ ਕਿ ਸ਼ਾਂਤੀ ਸਮਝੌਤਾ ਹੋਣਾ ਚਾਹੀਦਾ ਹੈ, ਅਗਰ ਇਹ ਲੜਾਈ ਟਰੰਪ ਸਰਕਾਰ ਵੇਲੇ ਹੁੰਦੀ ਤਾਂ ਲੜਾਈ ਹੋਣੀ ਹੀ ਨਹੀਂ ਸੀ। ਹੁਣ ਨਾਟੋ ਨਾਲ ਸੰਬੰਧਤ ਦੇਸ਼ ਅਮਰੀਕਾ ਵਿੱਚ ਮੀਟਿੰਗ ਲਈ ਆਏ ਹੋਏ ਹਨ ਕੋਈ ਨਾ ਕੋਈ ਵੱਡਾ ਫੈਸਲਾ ਦੁਨੀਆਂ ਦੀ ਭਲਾਈ ਲਈ ਲਿਆ ਜਾ ਸਕਦਾ ਹੈ।