ਆਸਟਰੇਲੀਆ ਵੱਲੋਂ ਏਅਰਲਾਈਨ ਕੰਪਨੀ ਨੂੰ 5 ਅਰਬ ਰੁਪਏ ਦਾ ਜੁਰਮਾਨਾ

0
225

ਆਸਟਰੇਲੀਆ ਵੱਲੋਂ ਏਅਰਲਾਈਨ ਕੰਪਨੀ ਨੂੰ 5 ਅਰਬ ਰੁਪਏ ਦਾ ਜੁਰਮਾਨਾ
ਸਿਡਨੀ : ਆਸਟਰੇਲੀਆ ਦੀ ਸਰਬਉੱਚ ਅਦਾਲਤ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਕਾਂਟਾਸ ਨੂੰ 1800 ਤੋਂ ਵੱਧ ਕਰਮਚਾਰੀਆਂ ਨੂੰ ਗੈਰ-ਕਾਨੂੰਨੀ ਤੌਰ ’ਤੇ ਨੌਕਰੀ ਤੋਂ ਕੱਢਣ ਦੇ ਦੋਸ਼ ਹੇਠ 90 ਮਿਲੀਅਨ ਡਾਲਰ (ਲਗਪਗ 5 ਅਰਬ ਰੁਪਏ) ਤੋਂ ਵੱਧ ਦਾ ਜੁਰਮਾਨਾ ਲਾਇਆ ਹੈ। ਅਦਾਲਤ ਨੇ ਕੰਪਨੀ ਦੀ ਅਪੀਲ ਖਾਰਜ ਕਰਦਿਆਂ ਸਖ਼ਤ ਟਿੱਪਣੀ ਕੀਤੀ ਅਤੇ ਪੀੜਤ ਕਰਮਚਾਰੀਆਂ ਨੂੰ ਤੁਰੰਤ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਇਹ ਮਾਮਲਾ 2020 ਦਾ ਹੈ ਜਦੋਂ ਕੋਵਿਡ-19 ਮਹਾਮਾਰੀ ਦੌਰਾਨ ਕੰਪਨੀ ਨੇ ਸਫ਼ਾਈ, ਸਾਮਾਨ ਦੀ ਢੋਆ-ਢੁਆਈ ਅਤੇ ਹੋਰ ਕੰਮ ਕਰਨ ਵਾਲੇ ਕਰੀਬ 1800 ਕਰਮਚਾਰੀਆਂ ਨੂੰ ਅਚਾਨਕ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਫੈਸਲੇ ਨੇ ਕਰਮਚਾਰੀਆਂ ਨੂੰ ਬਹੁਤ ਔਖੇ ਹਾਲਾਤ ਵਿੱਚ ਇਕੱਲਿਆਂ ਛੱਡ ਦਿੱਤਾ ਸੀ। ਇਨ੍ਹਾਂ ਦੀ ਮਦਦ ਲਈ ਕਰਮਚਾਰੀ ਯੂਨੀਅਨ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਹੀ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਯੂਨੀਅਨ ਨੂੰ ਵੀ 50 ਮਿਲੀਅਨ ਡਾਲਰ ਦੇਣ ਦਾ ਹੁਕਮ ਦਿੱਤਾ ਹੈ। ਜੱਜ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਕੰਪਨੀ ਨੇ ਸਿਰਫ਼ ਆਪਣੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਦੀ ਛਾਂਟੀ ਕੀਤੀ, ਜੋ ‘ਆਊਟਸੋਰਸ ਵਰਕ ਫੋਰਸ’ ਨਾਲ ਧੱਕਾ ਅਤੇ ‘ਵਰਕ ਪਲੇਸ ਕਾਨੂੰਨ’ ਦੀ ਉਲੰਘਣਾ ਹੈ। ਯੂਨੀਅਨ ਦੇ ਆਗੂ ਮਾਈਕਲ ਨੇ ਅਦਾਲਤ ਦੇ ਫੈਸਲੇ ’ਤੇ ਤਸੱਲੀ ਪ੍ਰਗਟਾਈ ਹੈ।

LEAVE A REPLY

Please enter your comment!
Please enter your name here