ਟਰੰਪ ਪੂਤਿਨ ਤੇ ਜ਼ੇਲੈਂਸਕੀ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ

0
265

ਟਰੰਪ ਪੂਤਿਨ ਤੇ ਜ਼ੇਲੈਂਸਕੀ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਖਤਮ ਕਰਵਾਉਣ ਲਈ ਦੋਵਾਂ ਦੇਸ਼ਾਂ ਦੇ ਆਗੂਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦਰਮਿਆਨ ਆਹਮੋ-ਸਾਹਮਣੇ ਮੁਲਾਕਾਤ ਕਰਾਉਣ ਦੀ ਤਿਆਰੀ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਨਾਲ ਹੀ ਕਿਹਾ ਕਿ ਅਮਰੀਕਾ ਮੌਜੂਦਾ ਯੂਰਪੀ ਸੁਰੱਖਿਆ ਗਾਰੰਟੀ ਦਾ ਸਮਰਥਨ ਕਰੇਗਾ ਜਿਸ ਦਾ ਮਕਸਦ ਮੌਜੂਦਾ ਜੰਗ ਖਤਮ ਹੋਣ ਮਗਰੋਂ ਮਾਸਕੋ ਨੂੰ ਆਪਣੇ ਗੁਆਂਢੀ ਦੇਸ਼ ਯੂਕਰੇਨ ’ਤੇ ਮੁੜ ਹਮਲਾ ਕਰਨ ਤੋਂ ਰੋਕਣਾ ਹੈ। ਹਾਲਾਂਕਿ, ਸੁਰੱਖਿਆ ਗਾਰੰਟੀ ਅਤੇ ਸ਼ਾਂਤੀ ਵਾਰਤਾ ਯੋਜਨਾ ਸਬੰਧੀ ਫਿਲਹਾਲ ਉਨ੍ਹਾਂ ਨੇ ਵਿਸਥਾਰ ਵਿੱਚ ਕੁੱਝ ਨਹੀਂ ਦੱਸਿਆ।
‘ਵਾਈਟ ਹਾਊਸ’ (ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਤੇ ਦਫ਼ਤਰ) ਵਿੱਚ ਟਰੰਪ, ਜ਼ੇਲੈਂਸਕੀ ਅਤੇ ਹੋਰ ਯੂਰਪੀ ਆਗੂਆਂ ਦਰਮਿਆਨ ਸੋਮਵਾਰ ਨੂੰ ਲੰਬੀ ਮੀਟਿੰਗ ਹੋਈ। ਮੀਟਿੰਗ ਖ਼ਤਮ ਹੋਣ ’ਤੇ ਆਗੂਆਂ ਨੇ ਉਮੀਦ ਪ੍ਰਗਟ ਕੀਤੀ ਕਿ ਟਰੰਪ ਭਿਆਨਕ ਯੁੱਧ ਨੂੰ ਖਤਮ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਸਕਦੇ ਹਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਵਿੱਚ ਕਿਹਾ, ‘‘ਮੈਂ ਰਾਸ਼ਟਰਪਤੀ ਪੂਤਿਨ ਨੂੰ ਫ਼ੋਨ ਕੀਤਾ ਅਤੇ ਰਾਸ਼ਟਰਪਤੀ ਪੂਤਿਨ ਅਤੇ ਰਾਸ਼ਟਰਪਤੀ ਜ਼ੇਲੈਂਸਕੀ ਦਰਮਿਆਨ ਇੱਕ ਨਿਰਧਾਰਤ ਸਥਾਨ ’ਤੇ ਮੁਲਾਕਾਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ,’’ ਟਰੰਪ ਨੇ ਕਿਹਾ, ‘‘ਉਸ ਮੀਟਿੰਗ ਮਗਰੋਂ ਅਸੀਂ ਤਿੰਨੋਂ ਮੀਟਿੰਗ ਕਰਾਂਗੇ ਜਿਸ ਵਿੱਚ ਦੋਵੇਂ ਰਾਸ਼ਟਰਪਤੀ ਅਤੇ ਮੈਂ ਸ਼ਾਮਲ ਹੋਵਾਂਗਾ…।’’

LEAVE A REPLY

Please enter your comment!
Please enter your name here