ਜ਼ੇਲੈਂਸਕੀ ਵੱਲੋਂ ਮੇਲਾਨੀਆ ਟਰੰਪ ਦਾ ਧੰਨਵਾਦ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਲਿਖੇ ‘ਸ਼ਾਂਤੀ ਪੱਤਰ’ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਪੱਤਰ ਵਿੱਚ ਯੂਕਰੇਨੀ ਬੱਚਿਆਂ ਦੇ ਅਗਵਾ ਦਾ ਮੁੱਦਾ ਚੁੱਕਿਆ ਸੀ। ਜ਼ੇਲੈਂਸਕੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਜੰਗੀ ਕੈਦੀਆਂ ਦੀ ਅਦਲਾ-ਬਦਲੀ ਲਈ ਗੱਲਬਾਤ ਕਰਨ ਲਈ ਕੰਮ ਕਰਨਗੇ। ਇਸ ਦੌਰਾਨ ਜ਼ੇਲੈਂਸਕੀ ਨੇ ਯੂਕਰੇਨ ਵੱਲੋਂ ਸੁਰੱਖਿਆ ਗਾਰੰਟੀ ਦੇ ਹਿੱਸੇ ਵਜੋਂ ਯੂਰਪੀ ਫੰਡਿੰਗ ਰਾਹੀਂ 90 ਅਰਬ ਅਮਰੀਕੀ ਡਾਲਰ ਦੇ ਅਮਰੀਕੀ ਹਥਿਆਰ ਖ਼ਰੀਦਣ ਦੀ ਯੋਜਨਾ ਦੀ ਪੁਸ਼ਟੀ ਕੀਤੀ ਹੈ।