ਇਮਰਾਨ ਖ਼ਾਨ ਨੂੰ ਹਿੰਸਾ ਕੇਸ ’ਚ ਜ਼ਮਾਨਤ

0
241

ਇਮਰਾਨ ਖ਼ਾਨ ਨੂੰ ਹਿੰਸਾ ਕੇਸ ’ਚ ਜ਼ਮਾਨਤ
ਇਸਲਾਮਾਬਾਦ : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ 9 ਮਈ ਦੀ ਹਿੰਸਾ ਨਾਲ ਜੁੜੇ ਅੱਠ ਕੇਸਾਂ ’ਚ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ। ਖ਼ਾਨ ਦੇ ਹਮਾਇਤੀਆਂ ਨੇ 9 ਮਈ, 2023 ਨੂੰ ਇਸਲਾਮਾਬਾਦ ’ਚ ਹਿਰਾਸਤ ’ਚ ਲਏ ਜਾਣ ਮਗਰੋਂ ਭੰਨ-ਤੋੜ ਤੇ ਹਿੰਸਾ ਦਾ ਸਹਾਰਾ ਲਿਆ ਸੀ।
ਦੰਗਿਆਂ ’ਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਖ਼ਾਨ ਤੇ ਉਨ੍ਹਾਂ ਦੀ ਪੀਟੀਆਈ ਪਾਰਟੀ ਦੇ ਆਗੂਆਂ ਖ਼?ਲਾਫ਼ ਕਈ ਕੇਸ ਸ਼ੁਰੂ ਕੀਤੇ ਗਏ ਸਨ। ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਖਾਨ ਨੂੰ ਉਨ੍ਹਾਂ ਦੇ ਵਕੀਲ ਸਲਮਾਨ ਸਫ਼ਦਰ ਤੇ ਪੰਜਾਬ ਸਰਕਾਰ ਦੇ ਵਿਸ਼ੇਸ਼ ਵਕੀਲ ਜ਼ੁਲਫ਼?ਕਾਰ ਨਕਵੀ ਦੀਆਂ ਦਲੀਲਾਂ ਸੁਣਨ ਮਗਰੋਂ ਜ਼ਮਾਨਤ ਦੇ ਦਿੱਤੀ। ਬੈਂਚ ਦੀ ਅਗਵਾਈ ਚੀਫ ਜਸਟਿਸ ਅਫ਼ਰੀਦੀ ਨੇ ਕੀਤੀ ਅਤੇ ਇਸ ’ਚ ਜਸਟਿਸ ਸ਼ਫੀ ਸਿੱਦੀਕੀ ਤੇ ਮੀਆਂਗੁਲ ਔਰੰਗਜ਼ੇਬ ਸ਼ਾਮਲ ਸਨ।

LEAVE A REPLY

Please enter your comment!
Please enter your name here