ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮੌਕੇ 400 ਕੁਇੰਟਲ ਫੁੱਲਾਂ ਨਾਲ ਕੀਤੀ ਜਾ ਰਹੀ ਸਜਾਵਟ: ਸ੍ਰੀ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਪੂਰੇ ਦਰਬਾਰ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਦਰਬਾਰ ਸਾਹਿਬ ਨੂੰ 400 ਕੁਇੰਟਲ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਫੁੱਲਾਂ ਵਿੱਚ ਆਰਕਿਡ, ਲਿਲੀ, ਗੁਲਾਬ, ਜਰਬੇਰਾ, ਕਮਲ ਅਤੇ ਗੇਂਦੇ ਸ਼ਾਮਲ ਹਨ।