ਦੱਖਣੀ ਐਟਲਾਂਟਿਕ ’ਚ ਭੂਚਾਲ
ਅੰਟਾਰਕਟਿਕਾ : ਦੱਖਣੀ ਐਟਲਾਂਟਿਕ ਸਾਗਰ ਵਿੱਚ ਵੀਰਵਾਰ ਨੂੰ ਦੇਰ ਰਾਤ 7.5 ਸ਼ਿੱਦਤ ਦਾ ਭੂਚਾਲ ਆਇਆ। ਅਮਰੀਕਾ ਦੇ ਭੂਵਿਗਿਆਨਕ ਸਰਵੇਖਣ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਭੂਚਾਲ ਤੋਂ ਬਾਅਦ ਚਿਲੀ ਦੇ ਅਧਿਕਾਰੀਆਂ ਨੇ ਅੰਟਾਰਕਟਿਕਾ ਦੇ ਕੁਝ ਹਿੱਸਿਆਂ ਵਿੱਚ ਸੁਨਾਮੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ। ਹਾਲਾਂਕਿ, ਦੱਖਣੀ ਐਟਲਾਂਟਿਕ ਸਾਗਰ ਨੇੜੇ ਸਥਿਤ ਦੋ ਦੇਸ਼ਾਂ ਚਿਲੀ ਅਤੇ ਅਰਜਨਟੀਨਾ ਵਿੱਚ ਲੋਕਾਂ ਨੂੰ ਫੌਰੀ ਸੁਰੱਖਿਅਤ ਥਾਵਾਂ ’ਤੇ ਭੇਜਣ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ।