ਭਾਰਤੀ ਵੱਲੋਂ ਅਮਰੀਕ ਨਾਲ ਨਿਰਪੱਖ ਵਪਾਰ ’ਤੇ ਚਰਚਾ
ਨਿਊਯਾਰਕ, : ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਟੈਰਿਫ ਤਣਾਅ ਦਰਮਿਆਨ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕੀ ਕਾਨੂੰਨਸਾਜ਼ਾਂ ਨਾਲ ਨਿਰਪੱਖ, ਤਵਾਜ਼ਨਦਾਰ ਅਤੇ ਬਰਾਬਰ ਲਾਭਕਾਰੀ ਵਪਾਰਕ ਸਬੰਧਾਂ ’ਤੇ ਚਰਚਾ ਕੀਤੀ। ਭਾਰਤੀ ਰਾਜਦੂਤ ਨੇ ਪਿਛਲੇ 24 ਘੰਟਿਆਂ ਵਿੱਚ ਚਾਰ ਅਮਰੀਕੀ ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕੀਤੀ। ਉਹ 9 ਅਗਸਤ ਤੋਂ ਹੁਣ ਤੱਕ 23 ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਸੋਸ਼ਲ ਮੀਡੀਆ ਪੋਸਟ ਤੋਂ ਮਿਲੀ।
ਕਵਾਤਰਾ ਨੇ ਲੰਘੇ ਦਿਨ ਸੰਸਦ ਮੈਂਬਰ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਭਾਈਵਾਲੀ ਦਾ ਸਮਰਥਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕਵਾਤਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘‘ਵਪਾਰ ਅਤੇ ਆਰਥਿਕ ਸਹਿਯੋਗ ’ਤੇ ਸਾਡੇ ਵਿਚਾਰਾਂ ’ਤੇ ਚਾਣਨਾ ਪਾਇਆ ਗਿਆ ਹੈ, ਜਿਸ ਵਿੱਚ ਨਿਰਪੱਖ, ਸੰਤੁਲਿਤ ਅਤੇ ਦੋਵਾਂ ਧਿਰਾਂ ਲਈ ਬਰਾਬਰ ਲਾਭਦਾਇਕ ਵਪਾਰਕ ਸਬੰਧਾਂ ਦੀ ਲੋੜ ਸ਼ਾਮਲ ਹੈ।’’
ਕਵਾਤਰਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਦੁਵੱਲੇ ਸਬੰਧਾਂ ਲਈ ਅਮੋ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਨਿਰਪੱਖ, ਸੰਤੁਲਿਤ ਅਤੇ ਲਾਭਦਾਇਕ ਵਪਾਰਕ ਸਬੰਧਾਂ ਦੀ ਮਹੱਤਤਾ ’ਤੇ ਸਾਂਝੇ ਵਿਚਾਰ ਕੀਤੇ ਅਤੇ ਚਰਚਾ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰ ਜੈਰੇਡ ਮੋਸਕੋਵਿਟਜ਼, ਬੇਨ ਕਲਾਈਨ ਨਾਲ ਵੀ ਸਾਰਥਕ ਚਰਚਾ ਕੀਤੀ।