ਮਾਸਕੋ ਦੇ ਮਸ਼ਹੂਰ ਸ਼ਾਪਿੰਗ ਸੈਂਟਰ ’ਚ ਧਮਾਕਾ; ਇੱਕ ਦੀ ਮੌਤ
ਮਾਸਕੋ : ਕੇਂਦਰੀ ਮਾਸਕੋ ਵਿੱਚ ਅੱਜ ਇੱਕ ਪ੍ਰਮੁੱਖ ਪ੍ਰਚੂਨ ਇਮਾਰਤ ਪ੍ਰੋਮੀਨੈਂਟ ਰਿਟੇਲ ਬਿਲਡਿੰਗ ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਧਮਾਕਾ ਸੈਂਟਰਲ ਚਿਲਡਰਨ ਸਟੋਰ ਸ਼ਾਪਿੰਗ ਮਾਲ ਦੀ ਤੀਜੀ ਮੰਜ਼ਿਲ ’ਤੇ ਹੋਇਆ। ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਧਮਾਕਾ ਗੈਸ ਸਿਲੰਡਰ ਕਾਰਨ ਹੋਇਆ।
ਮਾਸਕੋ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਜ਼ਖਮੀਆਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸ਼ਹਿਰ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਇਹ ਘਟਨਾ ਸੰਭਾਵਤ ਤੌਰ ’ਤੇ ਉਪਕਰਣਾਂ ਦੀ ਤਕਨੀਕੀ ਖਰਾਬੀ ਕਾਰਨ ਹੋਈ ਹੈ। ਧਮਾਕੇ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਰੂਸ ਦੀ ਜਾਂਚ ਕਮੇਟੀ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


